*ਕਿਸਾਨਾਂ ਦੀ ਫ਼ਸਲ ਨੂੰ ਖਰੀਦ ਕੇ ਸੰਭਾਲਣਾ ਸੂਬਾ ਸਰਕਾਰ ਦੀ ਜਿੰਮੇਵਾਰੀ। ਰਾਜਨੀਤੀ ਦੀ ਬਜਾਏ ਅੜਚਨਾਂ ਦੂਰ ਕਰਾਉਣ ਲਈ ਮੁਖਮੰਤਰੀ ਦਿੱਲੀ ਜਾਵੇ।
ਖੰਨਾ/ 25 ਅਕਤੂਬਰ/ਮੈਟਰੋ ਐਨਕਾਊਂਟਰ ਬਿਊਰੋ
ਸਾਬਕਾ ਮੁਖਮੰਤਰੀ ਅਤੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਹੁਣ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਫ਼ਸਲ ਸੰਭਾਲਣਾ ਅਤੇ ਕਿੱਸਾਨਾ ਨੂੰ ਉਹਨਾਂ ਦੀ ਰਕਮ ਅਦਾਇਗੀ ਕਰਾਉਣਾ ਮੁਖਮੰਤਰੀ ਅਤੇ ਸੂਬਾ ਸਰਕਾਰ ਦੀ ਹੈ।
ਅੱਜ ਕਿੱਥੇ ਮੰਡੀ ਵਿੱਚ ਆ ਕੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਫ਼ਸਲ ਖਰੀਦਣ ਲਈ ਸੂਬਾ ਸਰਕਾਰ ਨੂੰ ਪੈਸਾ ਦਿੱਤਾ ਹੈ ਅਤੇ ਜੇਕਰ ਫ਼ਸਲ ਦੀ ਕਵਾਲਿਟੀ ਆਦਿ ਨੂੰ ਲੈਕੇ ਜੇਕਰ ਕੋਈ ਦਿੱਕਤ ਫ਼ੂਡ ਕਾਰਪੋਰੇਸ਼ਨ ਆਫ ਇੰਡੀਆ ਤੋਂ ਹੈ ਤਾਂ ਹੱਲ ਲਈ ਮੁਖਮੰਤਰੀ ਨੂੰ ਖੁਦ ਦਿੱਲੀ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੁਖਮੰਤਰੀ ਰਾਜਨੀਤੀ ਕਰਨ ਦੀ ਬਜਾਏ ਕਿਸਾਨਾਂ, ਆੜਤੀਆਂ ,ਸ਼ੈਲਰ ਮਾਲਕਾਂ ਅਤੇ ਲੇਬਰ ਦੀਆਂ ਮੁਸ਼ਕਲਾਂ ਹਲ ਕਰਣ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਜਦੋ ਉਹ ਕਾਂਗਰਸ ਸਰਕਾਰ ਵਿੱਚ ਮੁਖਮੰਤਰੀ ਸਨ ਤਾਂ ਕੇਂਦਰ ਵਿੱਚ ਭਾਜਪਾ ਦੀ ਅਟਲ ਬਿਹਾਰੀ ਵਾਜਪਾਈ ਅਤੇ ਨਰੇਂਦਰ ਮੋਦੀ ਸਰਕਾਰ ਦੌਰਾਨ ਕੇਂਦਰ ਪੰਜਾਬ ਸਰਕਾਰ ਨੂੰ ਫ਼ਸਲ ਚੁੱਕਣ ਅਤੇ ਖਰੀਦਣ ਲਈ ਪੈਸੇ ਭੇਜਦਾ ਸੀ ਅਤੇ ਹੁਣ ਵੀ ਕੋਈ ਰੁਕਾਵਟ ਨਹੀਂ ਹੈ ਉਹਨਾਂ ਕਿਹਾ ਕਿ ਉਹਨਾਂ ਵੇਲੇ ਫ਼ਸਲ ਦੀ ਮੂਲ ਅਦਾਇਗੀ ਫ਼ਸਲ ਮੰਡੀ ਵਿੱਚ ਉਤਰਦਿਆਂ ਦੀ ਹੀ ਚੁਕਾਇਆ ਜਾਂਦਾ ਸੀ। ਫ਼ਸਲ ਅਤੇ ਲੇਬਰ ਦੇ ਰੇਟ ਵੀ ਵਧਾਏ ਸੀ।
ਕੈਪਟਨ ਨੇ ਕਿਹਾ ਕਿ ਹੁਣ ਵੀ ਜੇਕਰ ਮੁਖਮੰਤਰੀ ਪੰਜਾਬ ਨੇ ਆਪਣਾ ਰਵਈਆ ਨਾ ਬਦਲਿਆ ਤਾਂ ਉਹ ਬਤੌਰ ਪੰਜਾਬੀ ਖੁਦ ਕੇਂਦਰ ਸਰਕਾਰ ਕੋਲ ਜਾਣ ਗੇ। ਜਿਕਰਯੋਗ ਯੋਗ ਹੈ ਕਿ ਸੂਬਾ ਸਰਕਾਰ ਦਰਪੇਸ਼ ਸਥਿਤੀ ਲਾਇ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾ ਰਹੀ ਹੈ ਅਤੇ ਪ੍ਰਚਾਰ ਰਹੀ ਹੈ ਕਿ ਪ੍ਰਧਾਨ ਮੰਤਰੀ ਪੰਜਾਬ ਦੇ ਕਿਸਾਨ ਕੋਲੋ ਕਿਸਾਨ ਅੰਦੋਲਨ ਦਾ ਬਦਲਾ ਲੈ ਰਹੇ ਹਨ।