Jalandhar/ਬਲੂ ਸਟਾਰ ਆਪ੍ਰੇਸ਼ਨ ਭੁੱਲ ਗਏ ਲੋਕ, ਕਿਸਾਨ ਅੰਦੋਲਨ ਵੀ ਭੁੱਲ ਜਾਣਗੇ: ਹਰਿੰਦਰ ਕਾਹਲੋਂ

# ਭਾਜਪਾ ਬੁਲਾਰੇ ਨੇ ਕਿਹਾ ਮੇਰਾ ਬਿਆਨ ਕਿਸਾਨਾਂ ਵਿਰੁੱਧ ਨਹੀਂ, ਕਾਮਰੇਡਾਂ ਵਿਰੁੱਧ, ਨਵੇਂ ਕੇਂਦਰੀ ਨਵੇਂ ਖੇਤੀ ਕਾਨੂੰਨਾਂ ਨੂੰ ਦੱਸਿਆ ਠੀਕ ਅਤੇ ਕਿਸਾਨ ਅੰਦੋਲਨ ਦਾ ਹੱਲ ਕੱਢੇ ਜਾਣ ਦੇ ਵੀ ਦਿੱਤੇ ਸੰਕੇਤ

# ਐਡਵੋਕੇਟਸ ਫ਼ਾਰ ਫਾਰਮਰਜ਼ ਐਂਡ ਲੇਬਰੇਰਸ ਕਾਹਲੋ ਦੀ ਬਾਰ ਕੌਂਸਿਲ ਵਿੱਚ ਐਨਰੋਲਮੈਂਟ ਅਤੇ ਜਿਲਾ ਬਾਰ ਦੀ ਮੈਂਬਰਸ਼ਿਪ ਰੱਦ ਕਰਾਉਣ ਲਈ ਦੇਵੇਗੀ ਦਰਖ਼ਾਸਤ, ਕਮਿਸ਼ਨਰ ਪੁਲਿਸ ਨੂੰ ਕਰੇਗੀ ਸ਼ਿਕਾਇਤ
# ਭਾਜਪਾ ਨੇਤਾ ਜੈਬੰਸ, ਕਾਹਲੋਂ ਦੀ ਹਮਾਇਤ ‘ਤੇ ਆਏ, ਟਵੀਟ ‘ਚ ਕਿਹਾ, ਕਿਸਾਨ ਯੂਨੀਅਨਾਂ ਦੇ ਅੱਤਵਾਦ ਨੂੰ ਨੱਥ ਪਾਉਣ ਦੀ ਹਿੰਮਤ ਕੀਤੀ ਕਾਹਲੋਂ ਨੇ, ਖੁਦ ਅਤੇ ਪਾਰਟੀ ਡੱਟ ਕੇ ਨਾਲ ਖੜਨ ਗੇ।

                ਜਲੰਧਰ/ਮੈਟਰੋ ਪੰਜਾਬ ਬਿਊਰੋ

ਕਿਸਾਨਾਂ ਖਿਲਾਫ ਹਿੰਸਕ ਮਾਨਸਿਕਤਾ ਨਾਲ ਭਰਿਆ ਬਿਆਨ ਦੇ ਕੇ , ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਸਾਲ ਭਰ ਤੋਂ ਹੱਕ ਦੀ ਲੜਾਈ ਲੜ ਰਹੀਆਂ ਕਿਸਾਨ ਯੂਨੀਅਨਾ ਦਾ ਰੋਸ ਝੇਲ ਰਹੇ ਭਾਜਪਾ ਪੰਜਾਬ ਦੇ ਬੁਲਾਰੇ ਹਰਿੰਦਰ ਕਾਹਲੋਂ ਨੇ ਆਖਿਆ ਹੈ ਕਿ ਲੋਕ ਓਪਰੇਸ਼ਨ ਬਲੂ ਸਟਾਰ ਭੁਲ ਗਏ ਹਨ ਅਤੇ ਕਿਸਾਨ ਅੰਦੋਲਨ ਵੀ ਭੁੱਲ ਜਾਣ ਗੇ।ਸ

ਬੰਧਤ ਵਿਵਾਦ ਦੇ ਛਿੜਣ ਤੋਂ ਬਾਅਦ ਕੁਝ ਵੈਬ ਟੀ ਵੀ ਚੰਨਲਾਂ ਨਾਲ ਵੱਖ ਵੱਖ ਗੱਲਬਾਤ ਦੌਰਾਨ ਕਾਹਲੋਂ ਇਹ ਗੱਲ ਆਖਦਿਆਂ ਮਾਨਸਿਕ ਰੂਪ ਵਿੱਚ ਉਲਝੇ ਹੋਏ ਵੀ ਦਿੱਸੇ। ਕਿੱਤੇ ਉਹਨਾਂ ਆਪਣੇ ਬਿਆਨ ਨੂੰ ਕਾਮਰੇਡਾਂ ਵਿਰੁੱਧ ਦਿੱਤਾ ਬਿਆਨ ਦੱਸਦਿਆਂ ਖੁਦ ਨੂੰ ਕਿਸਾਨਾਂ ਦਾ ਹਮਦਰਦ ਗਰਦਾਨਿਆ ਪਰ ਨਾਲ ਹੀ ਨਵੇਂ ਖੇਤੀ ਕਾਨੂੰਨਾਂ ਦੀ ਪੁਰਜ਼ੋਰ ਵਕਾਲਤ ਵੀ ਕੀਤੀ ਅਤੇ ਕਿਤੇ ਆਪਣੇ ਬਿਆਨ ਨੂੰ ਹੋਰਨਾਂ ਨੇਤਾਵਾਂ ਵਾਂਗ ਜੀਭ ਦੀ ਫਿਸਲਣ ਵੀ ਦੱਸਿਆ। ਇਸ ਤੋਂ ਪਹਿਲਾਂ ਉਹ ਆਪਣੇ ਬਿਆਨ ਨੂੰ ਲੈਕੇ ਇੱਕ ਚੈਨਲ ‘ਤੇ ਮਾਫ਼ੀ ਵੀ ਮੰਗ ਚੁਕੇ ਹਨ।

ਵੱਖ ਵੱਖ ਚੈਨਲਾਂ ਨਾਲ ਗੱਲ ਬਾਤ ਦੌਰਾਨ ਉਹਨਾਂ ਕਿਹਾ ਕਿ ਨਵੇਂ ਕਾਨੂੰਨਾਂ ਵਿੱਚ ਕੁਝ ਵੀ ਮਾੜਾ ਨਹੀਂ ਹੈ ਸਗੋਂ ਇਹ ਕਿਸਾਨਾਂ ਦੇ ਹੱਕ ਵਿੱਚ ਹਨ। ਇਹ ਕਹੇ ਜਾਣ ‘ਤੇ ਕਿ ਖੁਦ ਸਰਕਾਰ ਇਹਨਾਂ ਕਾਨੂੰਨਾਂ ਵਿੱਚ ਸੋਧ ਲਈ ਤਿਆਰ ਹੈ ਤਾਂਫਿਰ ਇਹ ਠੀਕ ਕਿੰਵੇ ਹਨ ਤਾਂ ਕਾਹਲੋਂ ਨੇ ਆਖਿਆ ਕਿ ਫੇਰ ਕਿਸਾਨਾਂ ਨੇ ਅਜੇ ਤੀਕ ਕੋਈ ਬਦਲ ਪੇਸ਼ ਕਿਉਂ ਨਹੀ ਕੀਤਾ।

ਇਸ ਸਵਾਲ ‘ਤੇ ਕਿ ਕਿਸਾਨ ਐਡੇ ਲੰਮੇ ਸੰਘਰਸ਼ ਦਾ ਦਰਦ ਕਦੀ ਭੁੱਲ ਸਕਣ ਗੇ ਤਾਂ ਉਸ ਆਖਿਆ ਕਿ ਲੋਕੀਂ ਆਪ੍ਰੇਸ਼ਨ ਬਲੂ ਸਟਾਰ ਭੂਲ ਗਏ ਹਨ ਕਿਸਾਨ ਅੰਦੋਲਨ ਵੀ ਭੁੱਲ ਜਾਣ ਗੇ। ਕਾਹਲੋਂ ਨੇ ਆਖਿਆ ਕਿ ਵਕਤ ਦੇ ਨਾਲ ਨਾਲ ਮਰਹਮ ਲੱਗਣ ਨਾਲ ਦਰਦ ਦੀ ਟੀਸ ਖ਼ਤਮ ਹੋ ਜਾਂਦੀ ਹੈ। ਪ੍ਰਧਾਨਮੰਤਰੀ ਮੋਦੀ ਨੇ ਇਹ ਮਰਹਮ ਲਗਾਇਆ ਹੈ। ਉਹਨਾਂ ਕਿਸਾਨ ਅੰਦੋਲਨ ਢਾਂ ਹੱਲ ਨਿਕਲਣ ਦੇ ਸੰਕੇਤ ਦਿੰਦਿਆਂ ਆਖਿਆ ਕਿ ਵੇਖਿਓ ਜਦੋਂ ਕਿਸਾਨ ਅੰਦੋਲਨ ਦਾ ਹੱਲ ਨਿਕਲਿਆ ਤਾਂ ਇਹੋ ਕਿਸਾਨ ਮੋਦੀ ਦੇ ਸੋਹਲੇ ਗਾਉਣ ਗੇ।

ਓਧਰ ਕਾਹਲੋਂ ਦੇ ਬਿਆਨ ‘ਤੇ ਜਿੱਥੇ ਭਾਜਪਾ ਦੇ ਬਹੁਤੇ ਲੀਡਰਾਂ ਨੂੰ ਸੱਪ ਸੁੰਘੀ ਬੈਠਾ ਹੈ ਤਾਂ ਨਵੀਂ ਖੇਪ ਵਜੋਂ ਸਿਆਸੀ ਰਣਨੀਤੀ ਤਹਿਤ ਭਾਜਪਾ ਵਿੱਚ ਲਿਆ ਕੇ ਲੀਡਰ ਬਣਾਏ ਗਏ ਲੋਕਾਂ ਵਿੱਚੋਂ ਪਾਰਟੀ ਦੇ ਸੂਬਾ ਮੀਡਿਆ ਸੈੱਲ ਮੁਖੀ ਰਲ ਜੈਬੰਸ ਸਿੰਘ, ਕਾਹਲੋਂ ਦੇ ਹੱਕ ਵਿੱਚ ਨਿਤਰੇ ਹਨ। ਉਹਨਾਂ ਟਵੀਟ ਕਰਕੇ ਆਖਿਆ ਕਿ ਕਾਹਲੋਂ ਨੇ ਕਿਸਾਨ ਯੂਨੀਅਨਾਂ ਦੇ ਲੀਡਰਾਂ ਦੇ ਅੱਤਵਾਦ ਵਿਰੁੱਧ ਆਵਾਜ਼ ਚੁੱਕਣ ਦੀ ਜੁੱਰਤ ਵਿਖਾਈ ਹੈ। ਉਹਨਾਂ ਕਿਹਾ ਕਿਸਾਨ ਨੇਤਾ ਹੁਣ ਪ੍ਰਧਾਨਮੰਤਰੀ ਦੇ ਵਿਰੁੱਧ ਗ਼ਲਤ ਸ਼ਲਤ ਭਾਸ਼ਾ ਦਾ ਇਸਤੇਮਾਲ ਜਾਰੀ ਨਹੀ ਰੱਖ ਸਕਣ ਗੇ ਅਤੇ ਨਾਂ ਹੀ ਹੁਣ ਉਹਨਾਂ ਦੀ ਹਿੰਸਾ ਬਰਦਾਸ਼ਤ ਕੀਤੀ ਜਾਵੇ ਗੀ। ਜੈ ਬੰਸ ਨੇ ਕਿਹਾ ਪੰਜਾਬ ਭਾਜਪਾ ਮੋਦੀ ਨਾਲ ਨਾਲ ਚੱਟਾਨ ਵਾਂਗੂ ਡੱਟ ਕੇ ਖੜੀ ਹੈਂ।

ਦੂਜੇ ਪਾਸੇ ਐਡਵੋਕੇਟਸ ਫ਼ਾਰ ਫਾਰਮਰਜ਼ ਐਂਡ ਲੇਬਰਰਸ ਸੰਸਥਾ ਕਾਹਲੋਂ ਦੇ ਵਿਰੋਧ ਵਿੱਚ ਨਿਤਰੀ ਹੈ। ਇਸ ਸੰਸਥਾ ਦੀ ਲੀਡਰਸ਼ਿਪ ਵਿੱਚ ਹਰਿੰਦਰ ਕਾਹਲੋਂ ਦਾ ਭਤੀਜਾ ਗੁਰਜੀਤ ਕਾਹਲੋਂ ਵੀ ਹੈ। ਇਕ ਵੈਬ ਚੈਨਲ ‘ਤੇ ਨਸ਼ਰ ਇਸ ਸੰਸਥਾ ਦੀ ਪ੍ਰੈਸ ਕਾਨਫਰੈਂਸ ਵਿੱਚ ਇਸ ਨੇ ਆਖਿਆ ਕਿ ਕਾਹਲੋਂ ਦਾ ਇਤਿਹਾਸ ਹੀ ਐਸਾ ਹੈ ਕਿ ਉਹ ਅਨਾਪ ਸ਼ਨਾਪ ਕਹਿ ਕੇ ਖੁਦ ਖੁੱਡੇ ਜਾ ਵੜਦਾ ਹੈ। ਉਸਨੇ ਇਸ ਸੰਦਰਭ ਵਿੱਚ ਸੁਰਜੀਤ ਸਿੰਘ ਬਰਨਾਲਾ ਦੇ ਮੁਖਮੰਤਰੀ ਕਾਲ ਦੌਰਾਨ ਅਤੇ ਕੁਝ ਹੋਰ ਸਮਿਆਂ ਦੌਰਾਨ ਉਸਦੀ ਭੂਮਿਕਾ ਸਾਂਝੀ ਕੀਤੀ। ਉਹਨਾਂ ਇਹ ਵੀ ਆਖਿਆ ਕਿ ਕਿਸਾਨ ਇਸਨੂੰ ਬਹੁਤੀ ਤਰਜੀਹ ਨਾ ਦੇਣ। ਇਹ ਭਾਜਪਾ ਵਿੱਚ ਜਾ ਕੇ ਜੋ ਬੋਲ ਰਿਹਾ ਹੈ ਉਹ ਰਾਜਸਭਾ ਦੀ ਸੀਟ ਜਾਂ ਕੋਈ ਟਿਕਟ ਭਾਲਣ ਲਈ ਬੋਲ ਰਿਹਾ ਹੈ, ਇਸ ਲਈ ਤਰਜੀਹ ਦੇਣ ਨਾਲ ਇਸ ਦਾ ਮੰਤਵ ਪੂਰਾ ਹੋ ਜਾਣਾ ਹੈ।

ਸੰਸਥਾ ਦੇ ਜਨਰਲ ਸੱਕਤਰ ਰਜਿੰਦਰ ਮੰਡ ਨੇ ਆਖਿਆ ਕਿ ਭਾਜਪਾ ਗਿਣੀ ਮਿੱਥੀ ਸਾਜਿਸ਼ ਹੇਠ ਪੰਜਾਬ ਵਿੱਚ ਭਾਈਚਾਰਕ ਸਾਂਝ ਤੋੜਨ ਅਤੇ ਕਿਸਾਨ ਅੰਦੋਲਣ ਨੂੰ ਕਮਜ਼ੋਰ ਕਰਣ ਲਈ ਕਾਹਲੋਂ ਵਰਗੇ ਲੋਕਾਂ ਨੂੰ ਪਾਰਟੀ ਵਿੱਚ ਲਿਆ ਰਹੀ ਹੈ। ਉਹਨਾਂ ਕਿਹਾ ਕਿ ਕਾਹਲੋਂ ਦੇ ਬਿਆਨ ਨੂੰ ਲੈਕੇ ਸੰਸਥਾ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਕਾਰਵਾਈ ਦੀ ਮੰਗ ਕਰਨ ਲਈ ਸ਼ਿਕਾਇਤ ਦੇ ਰਹੀ ਹੈ। ਉਹਨਾਂ ਆਖਿਆ ਕਿ ਸੰਸਥਾ ਨੇ ਹਰਿੰਦਰ ਕਾਹਲੋਂ ਦੀ ਜਿਲਾ ਬਾਰ ਦੀ ਮੈਂਬਰਸ਼ਿਪ ਅਤੇ ਬਾਰ ਕੌਂਸਿਲ ਦੀ ਐਨਰੋਲਮੈਂਟ ਰੱਦ ਕਰਾਉਣ ਦਾ ਵੀ ਉਪਰਾਲਾ ਕਰਨ ਦਾ ਮਤਾ ਪਾਸ ਕੀਤਾ ਹੈ।
()

You May Also Like