ਜਲੰਧਰ ਤੋਂ ਸੀਨੀਅਰ ਵਕੀਲ ਪਰਮਿੰਦਰ ਸਿੰਘ ਵਿਗ ਕਾਂਗਰਸ ਲੀਗਲ ਡਿਪਾਰਟਮੈਂਟ ਦੇ ਸੂਬਾ ਜਨਰਲ ਸਕੱਤਰ ਨਿਯੁਕਤ ਕੀਤੇ ਗਏ            

                  ਜਲੰਧਰ/ਮੈਟਰੋ ਐਨਕਾਊਂਟਰ ਬਿਊਰੋ

ਜਲੰਧਰ ਤੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨੌਜਵਾਨ ਸੀਨੀਅਰ ਵਕੀਲ ਸਰਦਾਰ ਪਰਮਿੰਦਰ ਸਿੰਘ ਵਿਗ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਆਪਣੇ ਲੀਗਲ ਡਿਪਾਰਟਮੈਂਟ ਦਾ ਸੂਬਾਈ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਪਾਰਟੀ ਦੇ ਲੀਗਲ, ਮੱਨੁਖੀ ਅਧਿਕਾਰ ਅਤੇ ਆਰ ਟੀ ਆਈ ਵਿਭਾਗ ਦੇ ਮੁਖੀ ਅਤੇ ਹਾਈਕੋਰਟ ਸੀਨੀਅਰ ਵਕੀਲ ਬਿਪਨ ਘਈ ਨੇ ਅੱਜ ਇ ਮਈ 2024 ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਦੀ ਸਹਿਮਤੀ ਲੈ ਕੇ ਕੀਤੀ ਹੈ।

ਜਿਕਰਯੋਗ ਹੈ ਕਿ ਐਡਵੋਕੇਟ ਪਰਮਿੰਦਰ ਸਿੰਘ ਵਿਗ ਇਲੈਕਸ਼ਨ ਕਮਿਸ਼ਨ ਮਾਮਲਿਆਂ ਦੇ ਮਾਹਿਰ ਵਕੀਲ ਹਨ। ਉਹਨਾਂ ਨੇ ਪਿਛਲੇ ਵਰ੍ਹੇ ਸੂਬਾ ਸਰਕਾਰ ਵਲੋਂ ਨਗਰ ਨਿਗਮ ਦੀਆਂ ਚੋਣਾਂ ਲਈ ਕੀਤੀ ਨੋਟੀਫਿਕੇਸ਼ਨ ਅਤੇ ਉਸ ਦੇ ਆਧਾਰ ਦੇ ਕੀਤੀ ਗਈ ਹੱਦਬੰਦੀ ਨੂੰ ਵੰਗਾਰਿਆ ਸੀ ਅਤੇ ਸਰਕਾਰ ਨੂੰ ਭੰਬਲਭੂਸੇ ਵਿੱਚ ਪਾ ਦਿਤਾ ਸੀ।

You May Also Like