Kapurthala/ ਪੰਜਾਬ ਵਿਧਾਨ ਸਭਾ ਦੀ ਪੰਚਾਇਤੀ ਰਾਜ ਇਕਾਈਆਂ ਬਾਰੇ ਕਮੇਟੀ ਨੇ ਸੁਲਤਾਨਪੁਰ ਤੇ ਸੀਚੇਵਾਲ ਦਾ ਕੀਤਾ ਦੌਰਾ*

* ਸੰਤ ਸੀਚੇਵਾਲ ਨੇ ਪਵਿੱਤਰ ਵੇਈਂ ਤੇ ਸੀਚੇਵਾਲ ਮਾਡਲ ਤਹਿਤ ਬਣਾਏ ਛੱਪੜਾਂ ਬਾਰੇ ਦਿੱਤੀ ਜਾਣਕਾਰੀ*

       ਸੁੁਲਤਾਨਪੁਰ ਲੋਧੀ, 23 ਅਕਤੂਬਰ/ ਮੈਟਰੋ ਐਨਕਾਊਂਟਰ ਬਿਊਰੋ

ਪੰਜਾਬ ਵਿਧਾਨ ਸਭਾ ਦੀ ਪੰਚਾਇਤੀ ਰਾਜ ਇਕਾਈਆਂ ਬਾਰੇ ਕਮੇਟੀ ਨੇ ਸੁਲਤਾਨਪੁਰ ਲੋਧੀ ਅਤੇ ਪਿੰਡ ਸੀਚੇਵਾਲ ਦਾ ਦੌਰਾ ਕੀਤਾ। ਕਮੇਟੀ ਦੇ ਚੇਅਰਮੈਨ ਪਿੰ੍ਰਸੀਪਲ ਬੁੱਧ ਰਾਮ ਦੀ ਅਗਵਾਈ ਹੇਠ ਆਈ ਇਸ ਕਮੇਟੀ ਵਿੱਚ ਅਧਿਕਾਰੀਆਂ ਸਮੇਤ ਵਿਧਾਨ ਸਭਾ ਸਕੱਤਰੇਤ ਦੇ ਮੈਂਬਰ ਵੀ ਹਾਜ਼ਰ ਸਨ। ਇਹ ਕਮੇਟੀ ਪਵਿੱਤਰ ਕਾਲੀ ਵੇਈਂ ਦੀ ਸਫਾਈ ਅਤੇ ਪਿੰਡ ਸੀਚੇਵਾਲ ਦੇ ਛੱਪੜਾਂ ਦੇ ਨਵੀਨੀਕਰਨ ਬਾਰੇ ਨਿਰੀਖਣ ਕਰਨ ਲਈ ਉਚੇਚੇ ਤੌਰ ‘ਤੇ ਆਈ ਸੀ। ਕਮੇਟੀ ਮੈਂਬਰਾਂ ਦਾ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਵਿੱਚ ਸਿਰੋਪਾਏ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਮੇਟੀ ਨੂੰ ਜਾਣੂ ਕਰਵਾਇਆ ਕਿ ਕਿਵੇਂ ਉਨ੍ਹਾਂ ਨੇ ਸੰਗਤਾਂ ਦੇ ਸਹਿਯੋਗ ਨਾਲ 165 ਕਿਲੋਮੀਟਰ ਲੰਬੀ ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਪਵਿੱਤਰ ਵੇਈਂ ਨੂੰ 24 ਸਾਲਾਂ ਦੇ ਅਰਸੇ ਦੌਰਾਨ ਕਿਵੇਂ ਸਾਫ ਕੀਤਾ ਤੇ ਹੁਣ ਇਹ ਦੇਸ਼ ਦੀ ਪਹਿਲੀ ਨਦੀ ਬਣ ਗਈ ਹੈ। ਜਿਸ ਦਾ ਪਾਣੀ ਪੀਤਾ ਜਾ ਸਕਦਾ ਹੈ। ਸੰਤ ਸੀਚੇਵਾਲ ਨੇ ਆਈ ਟੀਮ ਨੂੰ ਜਦੋਂ ਪਵਿੱਤਰ ਵੇਂਈ ਦੇ ਪਾਣੀ ਦੀ ਗੁਣਵੱਤਾ ਮਾਪਦਿਆ ਇਸ ਦਾ ਟੀ.ਡੀ.ਐਸ ਦਿਖਾਇਆ ਤਾਂ ਉਹ 118 ਦੇ ਕਰੀਬ ਸੀ। ਜਿਸਨੂੰ ਦੇਖ ਕਿ ਕਮੇਟੀ ਦੇ ਸਾਰੇ ਮੈਂਬਰ ਹੈਰਾਨ ਸੀ। ਉਪਰੰਤ ਸੰਤ ਸੀਚੇਵਾਲ ਵੱਲੋਂ ਕਮੇਟੀ ਮੈਂਬਰਾਂ ਨੂੰ ਕਿਸ਼ਤੀ ਰਾਹੀ ਗੁਰਦੁਆਰਾ ਸੰਤ ਘਾਟ ਤੱਕ ਲੈਕੇ ਗਏ।

ਸੰਤ ਸੀਚੇਵਾਲ ਨੇ ਸੀਚੇਵਾਲ ਮਾਡਲ ਵਿੱਚ ਆਈਆਂ ਤਬਦੀਲੀਆਂ ਬਾਰੇ ਵੀ ਕਮੇਟੀ ਮੈਂਬਰਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਕਮੇਟੀ ਮੈਂਬਰਾਂ ਨੂੰ ਪਿੰਡ ਡੱਲਾ ਸਾਹਿਬ,ਤਲਵੰਡੀ ਮਾਧੋ ਅਤੇ ਪਿੰਡ ਸੀਚੇਵਾਲ ਵਿਖੇ ਬਣੇ ਸੀਚੇਵਾਲ ਮਾਡਲ ਦਿਖਾਏ। ਉਹਨਾਂ ਕਮੇਟੀ ਮੈਂਬਰਾਂ ਨੂੰ ਪਿੰਡ ਵਿੱਚ ਪਾਏ ਸੀਚੇਵਾਲ ਮਾਡਲਾਂ ਤਹਿਤ ਪਾਏ ਸੀਵਰੇਜ਼ ਸਿਸਟਮ ਨੂੰ ਦਿਖਾਉਂਦਿਆ ਹੋਇਆ ਦੱਸਿਆ ਕਿ ਇਹਨਾਂ ਪਿੰਡਾਂ ਵਿੱਚ ਸੀਚੇਵਾਲ ਮਾਡਲ ਦੇ ਪਹਿਲੇ ਸਰੂਪ ਤੋਂ ਲੈ ਕੇ ਸਮੇਂ ਅਨੁਸਾਰ ਅਪਗ੍ਰੇਡ ਕੀਤਾ ਗਿਆ ।ਹੁਣ ਸੀਚੇਵਾਲ ਮਾਡਲ-3 ਬਣਾਇਆ ਜਾ ਰਿਹਾ ਹੈ। ਇਸ ਮੌਕੇ ਸੰਤ ਸੀਚੇਵਾਲ ਵੱਲੋਂ ਕਮੇਟੀ ਮੈਂਬਰਾਂ ਨੂੰ ਪਿੰਡ ਸੀਚੇਵਾਲ ਵਿਖੇ ਚਲਾਈਆਂ ਜਾ ਰਹੀਆਂ ਨਰਸਰੀਆਂ ਦਾ ਵੀ ਦੌਰਾ ਕਰਵਾਇਆ ਗਿਆ। ਜਿੱਥੋਂ ਹਰ ਸਾਲ 1 ਲੱਖ ਦੇ ਕਰੀਬ ਬੂਟੇ ਸੰਗਤਾਂ ਨੂੰ ਮੁਫਤ ਵਿੱਚ ਦਿੱਤੇ ਜਾਂਦੇ ਹਨ।

ਇਸ ਦੌਰਾਨ ਸੰਤ ਸੁਖਜੀਤ ਸਿੰਘ, ਸੁਲਤਾਨਪੁਰ ਲੋਧੀ ਤੋਂ ਐਸ.ਡੀ.ਐਮ ਅਪਰਨਾ ਐਮ.ਬੀ, ਸੁਰਜੀਤ ਸਿੰਘ ਸ਼ੰਟੀ, ਪ੍ਰਿੰਸੀਪਲ ਕੁਲਵਿੰਦਰ ਸਿੰਘ, ਅਮਰੀਕ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ, ਕਰਮਜੀਤ ਸਿੰਘ, ਜਗਜੀਤ ਸਿੰਘ, ਦਇਆ ਸਿੰਘ, ਹਰਵਿੰਦਰ ਸਿੰਘ ਅਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਮੌਕੇ ਤੇ ਮੌਜੂਦ ਰਹੇ।

You May Also Like