JALANDਜੈ ਭੀਮ` ਫਿਲਮ ਡਾ: ਅੰਬੇਦਕਰ ਦੇ ਜਨਮ ਦਿਨ `ਤੇ 14 ਅਪ੍ਰੈਲ ਨੂੰ ਹੋਵੇਗੀ ਰਿਲੀਜ਼

ਜਲੰਧਰ ਦੇ ਸਟੂਡੀਓ ਵਿੱਚ ਤਿਆਰ ਕੀਤੀ ਗਈ ਹੈ ਇਹ ਐਨੀਮੇਟਿਡ ਫਿਲਮ

                   ਮੈਟਰੋ ਐਨਕਾਊਂਟਰ ਬਿਊਰੋ

ਜਲੰਧਰ/ਪ੍ਰੀਤਮ ਫਿਲਮ ਪ੍ਰੋਡਕਸ਼ਨ ਵੱਲੋਂ ਡਾਇਰੈਕਟਰ ਜੱਸੀ ਚਾਨਾ ਦੀ ਨਿਰਦੇਸ਼ਨਾ ਹੇਠ ਬਣਾਈ ਗਈ ਐਨੀਮੇਟਿਡ ਫਿਲਮ `ਜੈ ਭੀਮ` 14 ਅਪ੍ਰੈਲ ਨੂੰ ਰਿਲਜ਼ੀ ਕੀਤੀ ਜਾ ਰਹੀ ਹੈ।ਅੱਜ ਇੱਥੇ ਪਤੱਰਕਾਰਾਂ ਨਾਲ ਗੱਲਬਾਤ ਕਰਦਿਆ ਫਿਲਮ ਦੇ ਡਾਇਰੈਕਟਰ ਜੱਸੀ ਚਾਨਾ ਨੇ ਦੱਸਿਆ ਕਿ ਸੰਵਿਧਾਨ ਦੇ ਨਿਰਮਾਤਾ ਡਾ: ਬੀਆਰ ਅੰਬੇਦਕਰ ਜੀ ਦੇ ਜੀਵਨ ਦੀਆਂ ਪ੍ਰਮੁੱਖ ਘਟਨਾਵਾਂ `ਤੇ ਬਣੀ ਜੈ ਭੀਮ ਫਿਲਮ ਵਿਸ਼ਵ ਪੱਧਰ `ਤੇ ਰਿਲੀਜ਼ ਕੀਤੀ ਜਾਵੇਗੀ ਤੇ ਪਹਿਲੇ ਪੜਾਅ ਦੌਰਾਨ ਇਹ ਫਿਲਮ ਪੰਜਾਬ,ਹਰਿਆਣਾ ਤੇ ਜੰਮੂ ਵਿੱਚ ਬਾਬਾ ਸਾਹਿਬ ਜੀ ਦੇ ਜਨਮ ਦਿਨ ਮੌਕੇ 14 ਅਪ੍ਰੈਲ ਨੂੰ ਰਿਲੀਜ਼ ਹੋਵੇਗੀ । ਦੂਜੇ ਪੜਾਅ ਵਿੱਚ 22 ਅਪ੍ਰੈਲ ਨੂੰ ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਬਿਹਾਰ ਆਦਿ ਸੂਬਿਆਂ ਵਿਚ ਲਾਈ ਜਾਏਗੀ । ਇਸੇ ਤਰ੍ਹਾਂ ਤੀਜੇ ਪੜਾਅ ਵਿੱਚ 29 ਅਪ੍ਰੈਲ ਨੂੰ ਮਹਾਰਾਸ਼ਟਰ. ਮੱਧ ਪ੍ਰਦੇਸ਼, ਕਰਨਾਟਕ, ਆਂਧਰਾ ਤੇ ਤਲਿੰਗਾਨਾ ਸਮੇਤ ਵਿਦੇਸ਼ਾਂ ਵਿੱਚ ਲਾਈ ਜਾਵੇਗੀ। ਜੱਸੀ ਚਾਨਾ ਨੇ ਦੱਸਿਆ ਕਿ ਜੈ ਭੀਮ ਫਿਲਮ ਨੂੰ ਜਦੋਂ ਬਣਾਇਆ ਜਾ ਰਿਹਾ ਸੀ ਉਦੋਂ ਹੀ ਫਿਲਮ ਖੇਤਰ ਨਾਲ ਜੁੜੇ ਦੱਖਣ ਦੇ ਬਹੁਤ ਸਾਰੇ ਸੂਬਿਆਂ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਹੋਇਆ ਸੀ ਜਿਸ ਵਿੱਚ ਇਸ ਫਿਲਮ ਨੂੰ ਹੋਰ ਭਾਸ਼ਾਵਾਂ ਵਿੱਚ ਵੀ ਡੱਬ ਕੀਤਾ ਜਾਵੇਗਾ ।
ਜੱਸੀ ਚਾਨਾ ਨੇ ਦੱਸਿਆ ਕਿ ਲੋਕਾਂ ਵਿੱਚ ਵਿਚਰਨ ਤੋਂ ਬਾਅਦ ਉਨ੍ਹਾਂ ਸਮਝਿਆ ਹੈ ਕਿ ਇਸ ਖਿੱਤੇ ਦੇ ਕਰੋੜਾਂ ਲੋਕਾਂ ਦੀਆ ਭਾਵਨਾਵਾਂ ਬਾਬਾ ਸਾਹਿਬ ਨਾਲ ਜੁੜੀਆਂ ਹੋਈਆਂ ਹਨ ਅਤੇ ਉਹ ਬਾਬਾ ਸਾਹਿਬ ਦੇ ਸੰਘਰਸ਼ ਅਤੇ ਮਿਸ਼ਨ ਬਾਰੇ ਵੱਧ ਤੋਂ ਵੱਧ ਜਾਨਣਾ ਚਾਹੁੰਦੇ ਹਨ ਅਤੇ ਉਹ ਜਾਣ ਗਏ ਹਨ ਕਿ ਇਹ ਜਾਣਕਾਰੀ ਉਨ੍ਹਾਂ ਨੂੰ ਫਿਲਮ ‘ਜੈ ਭੀਮ’ ਵਿੱਚੋਂ ਮਿਲਣ ਵਾਲੀ ਹੈ ਜਿਸ ਕਰਕੇ ਉਹ ਤੀਬਰਤਾ ਨਾਲ ਫਿਲਮ ਨੂੰ ਉਡੀਕ ਰਹੇ ਹਨ ।
ਜੱਸੀ ਚਾਨਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਪ੍ਰਾਰਥਨਾ ਪੱਤਰ ਭੇਜਿਆ ਹੈ ਕਿ ਉਹ ਫਿਲਮ ‘ਜੈ ਭੀਮ’ ਦਾ ਮਨੋਰੰਜਨ ਟੈਕਸ ਵੀ ਮਾਫ ਕਰੇ ਅਤੇ ਲੋਕਾਂ ਨੂੰ ਖਾਸ ਕਰਕੇ ਵਿਦਿਆਰਥੀਆਂ ਨੂੰ ਵੀ ਪ੍ਰੇਰਤ ਕਰੇ ਕਿ ਉਹ ਇਸ ਸਿੱਖਿਆਦਾਇਕ ਫਿਲਮ ਨੂੰ ਜ਼ਰੂਰ ਦੇਖਣ ।ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਅਪੀਲ ਵੀ ਕੀਤੀ ਕਿ ਸੂਬੇ ਦੇ ਫਿਲਮ ਉਦਯੋਗ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਇੱਥੇ ਰੋਜ਼ਗਾਰ ਦੇ ਹੋਰ ਮੌਕੇ ਪੈਦਾ ਹੋ ਸਕਣ।
ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਦੇ ਨਾਲ ਪ੍ਰੋਡਕਸ਼ਨ ਅਤੇ ਫਿਲਮ ਰਿਲੀਜ਼ ਮੈਨੇਜਮੈਂਟ ਦੀ ਟੀਮ ਵੀ ਹਾਜ਼ਰ ਸੀ ਜਿਨ੍ਹਾਂ ਵਿਚ ਕਹਾਣੀ ਦੇ ਖੋਜਕਾਰ ਤੇ ਸਲਾਹਕਾਰ ਡਾ. ਐਸ ਐਲ ਵਿਰਦੀ ਐਡਵੋਕੇਟ, ਸਕਰਿਪਟ ਅਤੇ ਸਕਰੀਨ ਪਲੇਅ ਲੇਖਕ ਸਤਨਾਮ ਚਾਨਾ, ਸੰਗੀਤ ਨਿਰਦੇਸ਼ਕ ਪਰਮ ਆਗਾਜ਼, ਪਬਲਿਕ ਰਿਲੇਸ਼ਨ ਅਤੇ ਪਬਲਿਸਿਟੀ ਇੰਚਾਰਜ ਪਾਲ ਸਿੰਘ ਨੌਲੀ, ਕੰਪੇਨ ਮੈਨੇਜਰ ਡਾ ਹਰਿੰਦਰਪਾਲ ਸਿੰਘ ਭੋਗਪੁਰ, ।ਰਲੀਜ਼ ਮੈਨੇਜਮੈਂਟ ਮੁਖੀ ਐਮ ਆਰ ਸੱਲਣ ਡਿੱਪਟੀ ਡਾਇਰੈਕਟਰ ਸੈਂਟਰਲ ਇੰਸਟੀਚਿਊਟ ਆਫ ਹੈਂਡਟੂਲਜ਼, ਕੋਆਰਡੀਨੇਟਰਜ਼ ਜਸਵੰਤ ਰਾਏ (ਸਾਬਕਾ ਐਕਸੀਅਨ), ਡਾ. ਸੰਦੀਪ ਮਹਿੰਮੀ ਡਿਪਟੀ ਰਜਿਸਟਰਾਰ ਪੰਜਾਬ ਟੈਕਨੀਕਲ ਯੂਨੀਵਰਸਿਟੀ, ਦੇਸ ਰਾਜ ਜੱਸਲ ਕੌਂਸਲਰ ਅਤੇ ਲੀਗਲ ਅਡਵਾਈਜ਼ਰ ਅਰਵਿੰਦ ਸ਼ਾਰਦਾ ਵੀ ਹਾਜ਼ਰ ਸਨ ।

You May Also Like