ਭਾਜਪਾ ਨੇਤਾ ਰਾਜੇਸ ਬਾਘਾ ਨੇ ਅਨੁਸੂਚਿਤ ਜਾਤੀ ਉੱਦਮੀ ਸ਼ਸ਼ਕਤੀਕਰਨ ਫੋਰਮ ਪੰਜਾਬ ਨਾਲ਼ ਕੀਤੀ ਵਿਸ਼ੇਸ਼ ਮੀਟਿੰਗ*

ਜਲੰਧਰ/ ਮੈਟਰੋ ਸਮਾਚਾਰ ਸੇਵਾ

ਭਾਜਪਾ ਦੇ ਪੰਜਾਬ ਵਿਚਲੇ ਸੂਬਾ ਸਕੱਤਰ ਰਾਜੇਸ਼ ਬਾਘਾ ਨੇ ਅੱਜ ਇੱਥੇ ਅਨੁਸੂਚਿਤ ਜਾਤੀ ਉੱਦਮੀ ਸ਼ਸ਼ਕਤੀਕਰਨ ਫੋਰਮ ਪੰਜਾਬ ਦੇ ਦਫ਼ਤਰ ਸਥਾਨਕ ਨਿਊ ਮਾਡਲ ਟਾਊਨ (ਜਲੰਧਰ) ਵਿਖੇ ਕਾਰਜਕਾਰਨੀ ਪ੍ਰਧਾਨ ਸ੍ਰੀ ਪ੍ਰੇਮ ਪਾਲ ਡੋਮੇਲੀ ਅਤੇ ਭਗਤ ਰਾਕੇਸ਼ ਬੌਬੀ ਕਬੀਰ ਮਹਾਸਭਾ ਪੰਜਾਬ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਸਮਾਜਿਕ ਮੁੱਦਿਆਂ ਤੇ ਚਰਚਾ ਕੀਤੀ।

ਸ਼੍ਰੀ ਰਾਜੇਸ ਬਾਘਾ  ਜੋਕਿ ਸਾਬਕਾ ਚੇਅਰਮੈਨ ਅਨੁਸੂਚਿਤ ਜਾਤੀਆਂ ਪੰਜਾਬ ਅਤੇ ਅਨੁਸੂਚਿਤ ਜਾਤੀ ਉੱਦਮੀ ਸ਼ਸ਼ਕਤੀਕਰਨ ਫੋਰਮ ਪੰਜਾਬ (ਸੀਫ) ਦੇ ਮੁੱਖ ਸਲਾਹਕਾਰ ਵੀ ਹਨ ਨੇ ਇਸ ਮੌਕੇ  ਦੱਸਿਆ ਕਿ ਆਉਣ ਵਾਲੇ ਦਿਨਾਂ ਚ ਸਮਾਜਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਜਿਵੇਂ ਕਿ ਸਿੱਖਿਆ ਅਤੇ ਰੁਜ਼ਗਾਰ ਵਾਸਤੇ ਨੌਜਵਾਨਾਂ ਨੂੰ ਲਾਮਬੰਦ ਕਰਨਗੇ ਤਾਂ ਜੋ ਲੋੜਵੰਦ ਨੌਜਵਾਨ ਨੂੰ ਇਹਨਾਂ ਸਕੀਮਾਂ ਦਾ ਲਾਭ ਮਿਲ ਸਕੇ।

ਮੀਟਿੰਗ ਦੀ ਸਮਾਪਤੀ ਤੋਂ ਬਾਅਦ ਸ਼੍ਰੀ ਰਾਜੇਸ਼ ਬਾਘਾ ਜੀ ਨੂੰ ਅਨੁਸੂਚਿਤ ਜਾਤੀ ਉੱਦਮੀ ਸ਼ਸ਼ਕਤੀਕਰਨ ਫੋਰਮ ਪੰਜਾਬ (ਸੀਫ) ਵੱਲੋਂ ਸਨਮਾਨਤ ਕੀਤਾ ਗਿਆ ਅਤੇ ਫੋਰਮ ਨੇ ਕਿਹਾ ਕਿ ਆਪਣੀ ਖੋਜ ਵਿੱਚ ਇਹ ਪਾਇਆ ਹੈ ਕਿ ਪੰਜਾਬ ਵਿਚ ਅਨੁਸੂਚਿਤ ਜਾਤੀ ਵਰਗ ਦੀ ਜਨਸੰਖਿਆ ਦੇ ਹਿਸਾਬ ਨਾਲ ਬਜਟ ਨਿਰਧਾਰਿਤ ਕੀਤਾ ਜਾਂਦਾ ਅਤੇ ਨਿਰਧਾਰਿਤ ਬਜਟ ਵਿੱਚ ਕਦੇ ਵੀ ਪੂਰੇ ਖ਼ਰਚ ਦਾ ਉਪਬੰਧ ਨਹੀਂ ਕੀਤਾ ਜਾਂਦਾ। ਸਰਕਾਰ ਕੋਲ ਪਲਾਨ ਨੂੰ ਕਾਨੂੰਨੀ ਜਾਮਾ ਪਹਿਨਾਉਣਾ ਅਤਿ ਜ਼ਰੂਰੀ ਹੈ ਤਾਂ ਕਿ ਇਨ੍ਹਾਂ ਫੰਡਜ਼ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਸਜ਼ਾ ਦੇ ਘੇਰੇ ਵਿੱਚ ਲਿਆ ਕੇ ਅਨੁਸੂਚਿਤ ਜਾਤੀ ਸਬ – ਪਲਾਨ ਅਧੀਨ ਵੰਡਜ਼ ਨੂੰ ਸਹੀ ਦਿਸ਼ਾ ਵਿੱਚ ਖ਼ਰਚ ਕੀਤਾ ਜਾ ਸਕੇ। ਇਸ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਨੁਸੂਚਿਤ ਜਾਤੀ ਵਰਗ ਦੀ ਜਨਸੰਖਿਆ ਅਨੁਸਾਰ ਨਿਰਧਾਰਿਤ ਇਸ ਬਜਟ ਨੂੰ ਸਹੀ ਦਿਸ਼ਾ ਅਤੇ ਢੁੱਕਵੇਂ ਭਲਾਈ ਕਾਰਜਾਂ ‘ ਤੇ ਖਰਚ ਕੀਤਾ ਜਾਵੇ ਅਤੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜਦੋਂ ਅਨੁਸੂਚਿਤ ਜਾਤੀ ਅਤੇ ਜਨਜਾਤੀ ਵਰਗ ਦੀ ਭਲਾਈ ਲਈ ਕੋਈ ਕੋਈ ਠੋਸ ਪਾਲਿਸੀ ਜਾਂ ਪਲਾਨਿੰਗ ਨਹੀਂ ਹੈ , ਨਾਕਾਰਾਤਮਕ ਪ੍ਰਸਾਸ਼ਨਿਕ ਸੋਚ ਦੇ ਚਲਦਿਆਂ ਫੰਡ ਦੀ ਦੁਰਵਰਤੋਂ ਹੁੰਦੀ ਹੈ

ਕਾਰਜਕਾਰਨੀ ਪ੍ਰਧਾਨ ਸ੍ਰੀ ਪ੍ਰੇਮ ਪਾਲ ਡੋਮੇਲੀ ਜੀ ਅਤੇ ਭਗਤ ਰਾਕੇਸ਼ ਬੌਬੀ ਕਬੀਰ ਮਹਾਸਭਾ ਪੰਜਾਬ ਤੇ ਉਨ੍ਹਾਂ ਦੇ ਨਾਲ ਭੁਪਿੰਦਰ ਕੁਮਾਰ , ਮਨਜੀਤ ਸਿੰਘ, ਸੰਤੋਖ ਸਿੰਘ, ਸੁਨੀਲ ਕੁਮਾਰ , ਬੱਗਾ ਸਿੰਘ , ਕਪੂਰ ਚੰਦ, ਵਿਜੇ ਕੁਮਾਰ, ਰਾਜ ਕੁਮਾਰ, ਐਸ ਬਾਗੀ , ਰੁਪੇਸ਼ ਕੁਮਾਰ ਆਦਿ ਸ਼ਾਮਿਲ ਸਨ। ਕਿਹਾ ਗਿਆ ਕਿ ਜਲਦੀ ਹੀ ਪੰਜਾਬ ਭਰ ਵਿੱਚ ਸਮਾਜਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਮੀਟਿੰਗਾ ਕੀਤੀਆਂ ਜਾਣਗੀਆਂ।

You May Also Like