ਜਲੰਧਰ/ਮੈਟਰੋ ਬਿਊਰੋ
ਆਦਮਪੁਰ ਵਿਧਾਨਸਭਾ ਹਲਕਾ ਤੋਂ ਵਿਧਾਇਕ ਅਤੇ ਕਾਂਗਰਸ ਨੇਤਾ ਸੁਖਵਿੰਦਰ ਸਿੰਘ ਕੋਟਲੀ ਅੱਜ ਇੱਥੇ ਇੱਕ ਸੜਕ ਹਾਦਸੇ ਵਿੱਚ ਜ਼ਖਮੀ ਹੋ ਗਏ।ਉਨ੍ਹਾਂ ਨੂੰ ਇੱਥੋਂ ਦੇ ਰਾਮਾਮੰਡੀ ਵਿਚਲੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਕਾਂਗਰਸੀ ਆਗੂ ਅੰਮ੍ਰਿਤਪਾਲ ਭੌਸਲੇ ਨੇ ਦੱਸਿਆ ਕਿ ਆਦਮਪੁਰ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਚੰਡੀਗੜ੍ਹ ਤੋਂ ਵਾਪਸ ਆ ਰਹੇ ਸਨ । ਜਦੋਂ ਉਨ੍ਹਾਂ ਦੀ ਕਾਰ ਢਾਹਾ ਕਲੇਰਾ ਹਸਪਤਾਲ ਕੋਲ ਪਹੁੰਚੀ ਤਾਂ ਉਨ੍ਹਾਂ ਦੇ ਅੱਗੇ ਜਾ ਰਹੀ ਬੱਸ ਨੇ ਬਰੇਕ ਲਾ ਦਿੱਤੀ।ਵਿਧਾਇਕ ਦੀ ਗੱਡੀ ਦੇ ਡ੍ਰਾਈਵਰ ਨੇ ਕਾਰ ਨੂੰ ਬਚਾਉਣ ਲਈ ਜਦੋਂ ਗੱਡੀ ਇੱਕ ਪਾਸੇ ਵੱਲ ਮੋੜੀ ਤਾਂ ਗੱਡੀ ਸੜਕ ‘ਤੇ ਲੱਗੀ ਰੇਲਿੰਗ ਵਿੱਚ ਜਾ ਵੱਜੀ।ਹਸਪਤਾਲ ਦੇ ਡਾਕਟਰ ਅਨੁਸਾਰ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀਆਂ ਦੋ ਪੱਸਲੀਆਂ ਟੁੱਟ ਗਈਆਂ ਹਨ ਤੇ ਗੋਡੇ ‘ਤੇ ਸੱਟ ਲੱਗੀ ਹੈ।