ਜਲੰਧਰ/ਮੈਟਰੋ ਨਿਊਜ਼ ਸਰਵਿਸ
ਬੀਤੇ ਦਿਨੀਂ ਡਿਪਟੀ ਕਮਿਸ਼ਨਰ-ਕਮ ਚੈਅਰਮੈਨ ਜ਼ਿਲਾ ਕਲਚਰਲ ਅਤੇ ਲਿਟਰੇਰੀ ਸੁਸਾਇਟੀ ਸ੍ਰੀ ਘਨਸ਼ਾਮ ਸ਼ੋਰੀ ਵੱਲੋਂ ਸਰਬ ਸੰਮਤੀ ਨਾਲ ਨਿਯੁਕਤ ਕੀਤੇ ਗਏ ਸਕੱਤਰ ਸਰਦਾਰ ਗੁਰਮੀਤ ਸਿੰਘ ਨੇ ਸ੍ਰੀ ਦੀਪਕ ਬਾਲੀ ਮੀਡੀਆ ਇੰਚਾਰਜ ਆਮ ਆਦਮੀ ਪਾਰਟੀ ਹਿਮਾਚਲ ਪ੍ਰਦੇਸ਼, ਐਸ ਐਸ ਅਜ਼ੀਮਲ ਡਾਇਰੈਕਟਰ ਸ੍ਰੀ ਬਾਬਾ ਹਰਿਵੱਲਭ ਸੰਗੀਤ ਮਹਾਂਸਭਾ, ਸ੍ਰੀ ਅਰੁਣ ਮਿਸ਼ਰਾ ਸੰਗੀਤ ਵਿਦਵਾਨ, ਸ੍ਰੀ ਸੰਗਤ ਰਾਮ ਮੈਂਬਰ ਐਗਜੈਕਟਿਵ ਕਮੇਟੀ, ਉਸਤਾਦ ਸ੍ਰੀ ਕਾਲੇ ਰਾਮ, ਸ੍ਰੀਮਤੀ ਪ੍ਰਵੀਨ ਅਬਰੋਲ, ਤਜਿੰਦਰ ਸਿੰਘ ਪ੍ਰਦੇਸੀ ਪ੍ਰਧਾਨ ਸਿੱਖ ਤਾਲਮੇਲ ਕਮੇਟੀ, ਅਮਰਜੋਤ ਸਿੰਘ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਤੇ ਆਤਮ ਪ੍ਰਕਾਸ਼ ਸਿੰਘ ਦੀ ਹਾਜ਼ਰੀ ਵਿੱਚ ਅਹੁਦਾ ਸੰਭਾਲਿਆ।
ਇਸ ਮੌਕੇ ਵਿਰਸਾ ਵਿਹਾਰ ਸਥਿਤ ਦਫਤਰ ਵਿਖੇ ਗੁਰਮੀਤ ਸਿੰਘ ਨੇ ਡਿਪਟੀ ਕਮਿਸ਼ਨਰ-ਕਮ ਚੈਅਰਮੈਨ ਸ੍ਰੀ ਘਨਸ਼ਾਮ ਸ਼ੋਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਸਰਕਾਰ ਤੇ ਕਲਾਕਾਰਾਂ ਵਿਚਾਲੇ ਪੁਲ ਦਾ ਕੰਮ ਕਰਦੇ ਹੋਏ ਕਲਾਕਾਰਾਂ ਤੇ ਸਾਹਿਤਕਾਰਾਂ ਦੀ ਭਲਾਈ ਲਈ ਕੰਮ ਕਰਨਗੇ। ਅਹੁਦਾ ਸੰਭਾਲਣ ਤੋਂ ਬਾਅਦ ਸਰਦਾਰ ਗੁਰਮੀਤ ਸਿੰਘ ਨੇ ਸਾਰੇ ਕੰਪਲੈਕਸ ਦਾ ਦੌਰਾ ਕੀਤਾ ਤੇ ਕੰਪਲੈਕਸ ਵਿੱਚ ਹੁਣ ਤੱਕ ਹੋਏ ਕੰਮ ਅਤੇ ਰਹਿੰਦੇ ਕੰਮਾਂ ਬਾਰੇ ਜਾਣਕਾਰੀ ਲਈ, ਉਨ੍ਹਾਂ ਨੇ ਕੰਪਲੈਕਸ ਅੰਦਰ ਸਾਰੀਆਂ ਦੁਕਾਨਾ ਤੇ ਜਾ ਕੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆਂ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕਲਾ, ਸਾਹਿਤ ਅਤੇ ਸਮਾਜ ਨਾਲ ਜੁੜੀਆਂ ਸਖਸ਼ੀਅਤਾਂ ਡਾ ਕੁਲਵਿੰਦਰ ਦੀਪ ਕੌਰ, ਪੰਜਾਬੀ ਪ੍ਰੇਮੀ ਕੁਲਵੰਤ ਸਿੰਘ ਦਾਲਮ, ਮਹਿੰਦਰ ਠੁਕਰਾਲ, ਇੰਦਰਜੀਤ ਸਿੰਘ ਕਲਾਕਾਰ, ਪ੍ਰੋ ਬਾਸੂ, ਰਮਨਦੀਪ ਕੌਰ, ਵੀ ਕੇ ਗੁਪਤਾ, ਇਕਬਾਲ ਸਿੰਘ ਰੰਧਾਵਾ, ਹਰਪ੍ਰੀਤ ਸਿੰਘ ਨੀਟੂ, ਧਰਮ ਪਾਲ ਸਿੰਘ, ਹਰਜਿੰਦਰ ਸਿੰਘ, ਸਰਬਤੇਜ ਸਿੰਘ, ਗੁਰਪ੍ਰੀਤ ਸਿੰਘ ਸੰਧੂ, ਅਮਰਿੰਦਰ ਜੀਤ ਸਿੰਘ, ਰੇਣੂ ਨਈਅਰ, ਸੁਖਬੀਰ ਕੌਰ ਚੱਠਾ, ਦਲੇਰ ਸਿੰਘ ਚੱਠਾ ਤੇ ਤੌਸ਼ੀਨ ਦੇਸਰਾਜ ਵੀ ਹਾਜ਼ਰ ਸਨ।