ਮਾਨ ਦਾ ਚੰਨੀ ਨੂੰ 31 ਮਈ ਦੁਪਹਿਰ 2 ਵਜੇ ਤਕ ਦਾ ਅਲਟੀਮੇਟਮ

ਜਲੰਧਰ/ਮੈਟਰੋ ਬਿਊਰੋ

ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਸੂਬੇ ਦੇ ਸਾਬਕਾ ਮੁਖਮੰਤਰੀ ਅਤੇ ਕਾਂਗਰਸ ਨੇਤਾ ਚਰਨਜੀਤ ਸਿੰਘ ਚੰਨੀ ਨੂੰ ਅਲਟੀਮੇਟਮ ਦਿਤਾ ਹੈ ਕਿ ਜੇਕਰ ਉਹਨਾਂ ਨੇ 31 ਮਈ 2023 ਦੁਪਹਿਰ 2 ਵਜੇ ਤਕ ਉਹਨਾਂ ਦੇ ਭਾਣਜੇ ਵਲੋਂ ਖਿਡਾਰੀ ਤੋਂ ਨੌਕਰੀ ਬਦਲੇ  ਰਿਸ਼ਵਤ ਮੰਗਣ ਦੀ ਜਾਣਕਾਰੀ ਜਨਤਕ ਨਾ ਕੀਤੀ ਤਾਂ ਉਹ ਖੁਦ ਫੋਟਵਾਂ ਸਹਿਤ ਇਹ ਜਾਣਕਾਰੀ ਪੰਜਾਬੀਆਂ ਸਾਹਮਣੇ ਰੱਖਣ ਗੇ।

ਅੱਜ ਦੁਪਹਿਰ ਬਾਦ ਕੀਤੇ ਇੱਕ ਟਵੀਟ ਵਿੱਚ ਮੁੱਖਮੰਤਰੀ ਨੇ ਕਿਹਾ “ਮਾਣਯੋਗ ਚਰਨਜੀਤ ਚੰਨੀ ਜੀ ਆਦਰ ਸਹਿਤ ਤੁਹਾਨੂੰ ..31 ਮਈ 2 ਵਜੇ ਤੱਕ ਆਪਣੇ ਭਤੀਜੇ-ਭਾਣਜੇ ਵੱਲੋਂ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਬਾਰੇ ਸਾਰੀ ਜਾਣਕਾਰੀ ਜਨਤਕ ਕਰਨ ਦਾ ਮੌਕਾ ਦਿੰਦਾ ਹਾਂ …ਨਹੀਂ ਫੇਰ 31 ਮਈ ਦੁਪਹਿਰ 2 ਵਜੇ ਮੈਂ ਫੋਟੋਆਂ…ਨਾਮ ਅਤੇ ਮਿਲਣ ਵਾਲੀ ਥਾਂ ਸਮੇਤ ਸਭ ਕੁਛ ਪੰਜਾਬੀਆਂ ਸਾਹਮਣੇ ਰੱਖਾਂਗਾ…”

You May Also Like