ਧੂਮਧਾਮ ਨਾਲ ਹੋ ਨਿੱਬੜਿਆ ਰੱਖੜੀ ਦਾ ਤਿਉਹਾਰ, ਪੁਲਿਸ ਡਿਊਟੀ ‘ਤੇ ਤਾਇਨਾਤ ਜਵਾਨਾਂ ਨੂੰ ਵੀ ਸਮਾਜਸੇਵੀ ਭੈਣਾਂ ਨੇ ਰੱਖੜੀ ਬੰਨੀ

                          ਜਲੰਧਰ/ਮੈਟਰੋ ਬਿਊਰੋ

ਰੱਖੜ ਪੁਨਿਆਂ ਮੌਕੇ ਅੱਜ ਦੇਸ ਦੇ ਸਰਬ ਸਾਂਝੇ ਤਿਉਹਾਰ ਰੱਖੜੀ ਤੇ ਅੱਜ ਭੈਣਾਂ ਨੇ ਆਪਣੇ ਭਰਾਵਾਂ ਦੇ ਗੁਟ ‘ਤੇ ਸੋਹਣੀਆਂ ਸੁਣਖੀਆਂ ਰੱਖੜੀਆਂ ਬੰਨ ਕੇ ਭੈਣਾ ਅਤੇ ਭਰਾਵਾਂ ਦੇ ਸਨੇਹ ਅਤੇ ਸੁਰੱਖਿਆ ਦਾ ਪ੍ਰਤੀਕ ਇਹ ਤਿਉਹਾਰ ਮਨਾਇਆ। ਭੈਣਾਂ ਨੇ ਭਰਾਵਾਂ ਦੀ ਸੁੱਖ ਸਾਂਧ ਅਤੇ ਲੰਬੀ ਉਮਰ ਰੱਬ ਤੋਂ ਮੰਗੀ ਅਤੇ ਭਰਾਵਾਂ  ਨੇ  ਭੈਣਾਂ ਨਾਲ ਉਹਨਾਂ ਦੀ ਸੁਰੱਖਿਆ ਦਾ ਵਾਅਦਾ ਮੁੜ ਦੁਹਰਾਇਆ।

ਭਾਂਵੇ ਜੋਤਿਸ਼ਵਿਧਾ ਵਲੋਂ ਰੱਖੜੀ ਬੰਨਣ ਦੇ ਸਮੇਂ ਨੂੰ ਲੈ ਕੇ ਮੀਡਿਆ ਰਾਹੀਂ ਪਾਏ ਭੰਭਲ ਭੂਸੇ ਦਾ ਅਸਰ ਤਿਉਹਾਰ ਤੇ ਪਿਆ ਪਰ ਬਹੁਤਾ ਲੋਕਾਂ ਨੇ ਆਪਣੀ ਆਪਣੀ ਸਹੂਲਤ ਅਤੇ ਸਮੇਂ ਪ੍ਰਬੰਧ ਅਨੁਸਾਰ ਇਸ ਤਿਉਹਾਰ ਨੂੰ ਮਨਾਇਆ। ਲੰਬੀ ਮੰਦੀ ਤੋਂ ਬਾਅਦ ਮਿਠਾਈ ਅਤੇ ਬੇਕਰੀ ਕਾਰੋਬਾਰੀਆਂ ਦੇ ਚੇਹਰੇ ਤੇ ਤਿਉਹਾਰੀ ਰੌਣਕ ਵਿੱਖੀ ਅਤੇ ਇਕੱਲੇ ਜਲੰਧਰ ਵਿੱਚ ਹੀ ਕਰੋੜਾਂ ਰੁਪਏ ਦੇ ਮਿਠਾਈ ਬਿਸਕੁਟ ਅਤੇ ਹੋਰ ਉਪਹਾਰ ਵਿਕਰੀ ਹੋਏ।

ਜਿੱਥੇ ਭੈਣਾਂ ਨੇ ਆਪਣੇ ਭਰਾਵਾਂ ਦੇ ਰੱਖੜੀਆਂ ਬੰਨੀਆਂ ਉੱਥੇ ਕਈ ਸਮਾਜਸੇਵੀ ਅਤੇ ਹੋਰ ਆਗੂ ਭੈਣਾਂ ਨੇ ਲੋਕਾਂ ਦੀ ਖੁਸ਼ੀ ਲਈ ਆਪਣੀਆਂ ਭੈਣਾਂ ਤੋਂ ਦੂਰ ਤਿਉਹਾਰ ਵਾਲੇ ਦਿਨ ਲਾ ਐਂਡ ਆਰਡਰ ਜਾਂ ਸਰਹੱਦਾਂ ਦੀ ਸੁਰਖਿਆ ਲਈ ਡੱਟੇ ਪੁਲਿਸ ਅਤੇ ਸੈਨਿਕ ਜਵਾਨ ਆਪਣੇ ਵੀਰਾ ਦੇ ਗੁਟ ਵੀ ਸੱਖਣੇ ਨਹੀਂ ਰਹਿਣ ਦਿੱਤੇ ਅਤੇ ਉਹਨਾਂ ਦੇ ਡਿਊਟੀ ਵਾਲੇ ਥਾਂ ਤੇ ਜਾ ਕੇ ਉਹਨਾਂ ਨੂੰ ਰੱਖੜੀਆਂ ਬੰਨ ਕੇ ਉਹਨਾਂ ਨੂੰ ਉਹਨਾਂ ਦੀਆਂ ਆਪਣੀਆਂ ਭੈਣਾਂ ਦੇ ਉਹਨਾਂ ਦੇ ਕੋਲ ਹੋਣ ਅਹਿਸਾਸ ਦਿੱਤਾ।

ਜਲੰਧਰ ਦੇ ਰਾਮਾਮੰਡੀ ਖੇਤਰ ਵਿੱਚ ਡਿਊਟੀ ਤੇ ਤਾਇਨਾਤ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਰੱਖੜੀ ਬੰਨ੍ਹਦਿਆਂ ਭਾਜਪਾ ਨੇਤ੍ਰੀ ਰਜਨੀ ਕੰਡਾ ਨੇ ਦੱਸਿਆ ਕਿ ਉਹ ਆਪਣੇ ਭਰਾ ਨੂੰ ਰੱਖੜੀ ਬੰਨਣ ਜਲੰਧਰ ਆਈ ਸੀ ਅਤੇ ਉਸਨੇ ਇਹ ਮਹਿਸੂਸ ਕੀਤਾ ਕਿ ਇਹ ਜਵਾਨ ਜੋ ਕਿ ਸਭ ਦੀ ਸੁਰੱਖਿਆ ਲਈ ਆਪਣੇ ਘਰਾਂ ਤੋਂ ਦੂਰ ਤਿਉਹਾਰ ਭੁੱਲ ਕੇ ਡੱਟੇ ਹਨ ਵੀ ਮੇਰੇ ਵੀਰ ਹਨ ਅਤੇ ਅੱਜ ਦੇ ਦਿਨ ਇਹਨਾਂ ਦੇ ਗੁਟ ਕਿਉਂ ਸੱਖਣੇ ਰਹਿਣ। ਇਸ ਲਈ ਉਹ ਇਹਨਾਂ ਨੂੰ ਰੱਖੜੀਆਂ ਬੰਨ ਰਹੀ ਹੈ। ਰਜਨੀ ਕੰਡਾ ਦੇ ਨਾਲ ਉਹਨਾਂ ਦੀ ਬੇਟੀ ,ਭੈਣ ਅਤੇ ਭਤੀਜੀ ਵੀ ਸਨ।

You May Also Like