*ਜਲੰਧਰ ਦੇ ਬਸਤੀ ਪੀਰਦਾਦ ਦੇ 50 ਐਮਐਲਡੀ ਟਰੀਟਮੈਂਟ ਦੇ ਫੇਲ੍ਹ ਹੋ ਜਾਣ ਦੀ ਪਾਰਲੀਮੈਂਟ ਵਿੱਚ ਗੂੰਜ
ਸੁਲਤਾਨਪੁਰ ਲੋਧੀ,12 ਦਸੰਬਰ
ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਸਰਦ ਰੁੱਤ ਦੇ ਚਲ ਰਹੇ ਸ਼ੈਸ਼ਨ ਦੌਰਾਨ ਪਾਰਲੀਮੈਂਟ ਵਿੱਚ ਪੀਣ ਵਾਲੇ ਪਾਣੀ ਦ ਿਹੋ ਰਹੀ ਬਰਬਾਦੀ ਦਾ ਮੁੱਦਾ ਗੰਭੀਰਤਾ ਨਾਲ ਉਠਾਇਆ।ਰਾਜ ਸਭਾ ਦੇ ਸਦਨ ਵਿੱਚ ਪੀਣ ਵਾਲੇ ਪਾਣੀ ਦੀ ਹੋ ਰਹੀ ਬਰਬਾਦੀ ਲਈ ਅਧਿਕਾਰੀਆਂ ਨੂੰ ਜੁੰਮੇਵਾਰ ਦੱਸਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੂੰ ਮੁਖਾਤਿਬ ਹੁੰਦਿਆ ਸੰਤ ਸੀਚੇਵਾਲ ਨੇ ਕਿਹਾ ਕਿ
ਰਾਸ਼ਟਰੀ ਨੀਤੀ ਅਨੁਸਾਰ ਸ਼ ਹਿਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਤੀ ਵਿਅਕਤੀ 135 ਲੀਟਰ ਪ੍ਰਤੀ ਦਿਨ ਤੈਅ ਕੀਤੀ ਗਈ ਹੈ।ਇਸ ਦੇ ਅਧਾਰ `ਤੇ ਟਰੀਟਮੈਂਟ ਪਲਾਂਟਾਂ ਦੇ ਡਿਜ਼ਾਈਨ ਤਿਆਰ ਕੀਤੇ ਜਾਂਦੇ ਹਨ। ਪਰ ਅਸਲ ਵਿੱਚ ਇਹ ਸਪਲਾਈ 250 ਲੀਟਰ ਤੋਂ ਲੈ ਕੇ 300 ਲੀਟਰ ਤੱਕ ਕੀਤੀ ਜਾ ਰਹੀ ਹੈ ਜਿਸ ਕਾਰਨ ਟਰੀਟਮੈਂਟ ਪਲਾਂਟ ਫੇਲ੍ਹ ਹੋ ਜਾਂਦੇ ਹਨ।
ਸੰਤ ਸੀਚੇਵਾਲ ਨੇ ਸਦਨ ਵਿੱਚ ਜਲੰਧਰ ਦੇ ਬਸਤੀ ਪੀਰਦਾਦ ਵਿੱਚ ਲੱਗੇ 50 ਦੇ ਟਰੀਟਮੈਂਟ ਪਲਾਂਟ ਦਾ ਜ਼ਿਕਰ ਕਰਦਿਆ ਕਿਹਾ ਕਿ ਇਹ ਪਲਾਂਟ 5 ਜੂਨ 2014 ਨੂੰ ਚਾਲੂ ਕੀਤਾ ਗਿਆ ਸੀ।ਇਹ ਪਲਾਂਟ ਨੇ 2025 ਤੱਕ ਸਾਰੇ ਸ਼ਹਿਰ ਦੇ ਗੰਦੇ ਪਾਣੀ ਨੂੰ ਟ੍ਰੀਟ ਕਰਨ ਸੀ, ਪਰ ਪੀਣ ਵਾਲੇ ਪਾਣੀ ਦੀ ਸਪਲਾਈ ਦੁੱਗਣੀ ਹੋਣ ਕਾਰਨ ਸੀਵਰੇਜ ਦੇ ਪਾਣੀ ਦੀ ਮਾਤਰਾ ਵੱਧ ਗਈ ਅਤੇ ਪਲਾਂਟ 2016 ਵਿੱਚ ਫੇਲ੍ਹ ਹੋ ਗਿਆ।
ਏਹੋ ਜਿਹੇ ਹਾਲਾਤ ਦੇਸ਼ ਦੇ ਸਾਰੇ ਟਰੀਟਮੈਂਟ ਪਲਾਂਟ ਦੇ ਹਨ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਨਾ ਤਾਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੀ ਜਵਾਬਦੇਹੀ ਤੈਅ ਹੋ ਰਹੀ ਹੈ ਅਤੇ ਨਾ ਹੀ ਕੋਈ ਇਸ ਵੱਲ ਧਿਆਨ ਦਿੱਤਾ ਜਾ ਰਿਹਾ ਹੈ।
ਇਸ ਸਭ ਲਈ ਜ਼ਿੰਮੇਵਾਰ ਵਾਟਰ ਸਪਲਾਈ ਵਿਭਾਗ ਹੈ । ਟਰੀਟਮੈਂਟ ਪਲਾਂਟਾਂ `ਤੇ ਖਰਚ ਕੀਤੇ ਗਏ ਕਰੋੜਾਂ ਰੁਪਏ ਵੀ ਵਿਅਰਥ ਜਾ ਰਹੇ ਹਨ। ਸੰਤ ਸੀਚੇਵਾਲ ਨੇ ਮੰਗ ਕੀਤੀ ਕਿ ਪੀਣ ਵਾਲਾ ਪਾਣੀ ਸਾਰਿਆਂ ਲਈ ਉਪਲਬਧ ਹੋਵੇ ਅਤੇ ਕੇਂਦਰ ਅਤੇ ਰਾਜ ਦੀਆ ਸਰਕਾਰਾਂ ਆਪਣੀ ਜ਼ੁਮੇਵਾਰੀ ਪਹਿਲ ਦੇ ਆਧਾਰ `ਤੇ ਨਿਭਾਉਣ।ਸ਼ਹਿਰਾਂ ਵਿਚ 135 ਲੀਟਰ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਪਾਣੀ ਦੀ ਸਪਲਾਈ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਟਰੀਟਮੈਂਟ ਪਲਾਂਟ ਫੇਲ੍ਹ ਨਾ ਹੋਣ ਅਤੇ ਦਰਿਆਵਾਂ ਵਿੱਚ ਵਹਾਏ ਜਾ ਰਹੇ ਗੰਦੇ ਪਾਣੀ ਨੂੰ ਰੋਕਿਆ ਜਾ ਸਕੇ । ਪੂਰਾ ਦੇਸ਼ ਪਹਿਲਾਂ ਹੀ ਪੀਣ ਵਾਲੇ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਇਸ ਲਈ ਪਾਣੀ ਦੀ ਬਰਬਾਦੀ ਨੂੰ ਰੋਕਿਆ ਜਾਵੇ।