ਸੁਖਬੀਰ ਬਾਦਲ ਰਾਸ਼ਟਰੀ ਜਨਤਾਂਤਰਿਕ ਗਠਬੰਧਨ (NDA) ਦੀ ਬੈਠਕ ਵਿੱਚ ਸ਼ਾਮਲ ਹੋਣਗੇ

               ਨਵੀ ਦਿੱਲੀ/ ਮੈਟਰੋ ਐਨਕਾਊਂਟਰ ਬਿਊਰੋ

ਰਾਸ਼ਟਰੀ ਜਨਤਾਂਤਰਿਕ ਗਠਬੰਧਨ (ਰਾਜਗ/NDA) ਦੀ 18 ਜੁਲਾਈ 2023 ਨੂੰ ਇੱਥੇ ਹੋ ਰਹੀ ਮੀਟਿੰਗ ਵਿੱਚ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਹਿੱਸਾ ਲੈਣ ਗੇ। ਇਹ ਮੀਟਿੰਗ ਰਾਜਗ ਦੇ ਕਨਵੀਨਰ ,ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਸਥਾਨਕ ਅਸ਼ੋਕਾ ਹੋਟਲ ਵਿੱਚ ਸੱਦੀ ਹੈ। ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿੱਚ ਤੇਲਗੂ ਦੇਸ਼ਮ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖਮੰਤਰੀ ਚੰਦਰ ਬਾਬੂ ਨਾਇਡੂ ਤੋਂ ਅਲਾਵਾ ਰਾਜਗ ਦੇ ਹੋਰ ਮੈਂਬਰ ਦਲਾਂ ਦੇ ਨੇਤਾ ਅਤੇ ਰਾਸ਼ਟਰੀ ਕਾਂਗਰਸ ਪਾਰਟੀ ਦੇ ਪ੍ਰਧਾਨ ਮਹਾਰਾਸ਼ਟਰ ਦੇ ਉਪ ਮੁੱਖਮੰਤਰੀ ਪ੍ਰਫੁੱਲ ਪਟੇਲ ਸਹਿਤ ਹਿੱਸਾ ਲੈਣਗੇ।

ਭਾਂਵੇ ਕਿ ਬੀਤੇ ਦਿਨ ਪੰਜਾਬ ਲਈ ਭਾਜਪਾ ਦੇ ਕੇਂਦਰੀ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖਮੰਤਰੀ ਵਿਜੇ ਰੂਪਾਣੀ ਅਤੇ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਅਲਗ ਅਲਗ ਬਿਆਨਾਂ ਵਿੱਚ ਪੰਜਾਬ ਵਿੱਚ ਭਾਜਪਾ – ਅਕਾਲੀ ਦਲ ਵਿਚਾਲੇ ਕਿਸੇ ਵੀ ਸੂਰਤ ਵਿੱਚ ਗੰਢਤਰੋਪੇ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਇਹ ਸਿਰਫ ਮੀਡਿਆ ਦੀਆਂ ਕਿਆਸ ਅਰਾਈਆਂ ਹਨ ਪਰ ਸੂਤਰ ਦੱਸਦੇ ਹਨ ਕਿ ਦੋਵੇਂ ਪੱਖ ਸੰਵਾਦ ਜਾਰੀ ਰੱਖਣ ਲਈ ਤਿਆਰ ਹਨ। ਕਾਬਿਲੇ ਗੋਰ ਹੈ ਕਿ ਅਕਾਲੀ ਦਲ ਰਾਜਗ ਦਾ ਅਹਿਮ ਮੈਂਬਰ ਸੀ ਪਰ ਨਵੇਂ ਕੇਂਦਰੀ ਕਾਲੇ ਖੇਤੀ ਕਾਨੂੰਨਾਂ ਪ੍ਰਤੀ ਨਾਰਾਜ਼ਗੀ ਵਜੋਂ ਕਿਸਾਨ ਅੰਦੋਲਨ ਦੌਰਾਨ ਇੰਸ ਗੰਢਤਰੋਪੇ ਤੋਂ ਬਾਹਰ ਹੋ ਗਿਆ ਸੀ।

ਕੇਂਦਰ ਸਰਕਾਰ ਵਲੋਂ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਤੇ ਕਿਸਾਨ ਅੰਦੋਲਨ ਮੁੱਕਣ ਤੋਂ ਬਾਅਦ ਵੀ ਦੋਹਾ ਪਾਦਰੀਆਂ ਨੇ ਪੰਜਾਬ ਵਿਧਾਨਸਭਾ ਦੀਆਂ ਚੋਣਾਂ ਅਤੇ ਜਲੰਧਰ ਸੰਸਦੀ ਸੀਟ ਦੀ ਜਿਮਨੀ ਚੋਣ ਆਪਣੀ ਆਪਣੀ ਪੱਧਰ ਤੇ ਇਕੱਲੇ ਹੀ ਲੜੇ ਪਰ ਦੋਹਾ ਨੂੰ ਪੰਜਾਬੀਆਂ ਨੇ ਬੁਰੀ ਤਰ੍ਹਾਂ ਨਕਾਰ ਕੇ ਆਮ ਆਦਮੀ ਪਾਰਟੀ ਦਾ ਪੱਖ ਪੂਰਿਆ ਸੀ। ਵੈਸੇ ਅਕਾਲੀ ਦਲ ਦੇ ਆਗੂ ਬਾਦਲ ਪਰਿਵਾਰ ਪ੍ਰਤੀ ਦਲ ਦੇ ਮੁੱਖ ਵੋਟ ਬੈਂਕ ਸਿੱਖ ਸਮੁਦਾਇ ਵਿੱਚ ਬੇਵਿਸ਼ਵਾਸੀ ਦਾ ਆਲਮ ਬੇਅਦਬੀ ਦੀ ਘਟਨਾਂਵਾਂ ਤੋਂ ਲੈ ਕੇ ਹੁਣ ਤੱਕ ਬਰਕਰਾਰ ਹੈ ਅਤੇ ਭਾਜਪਾ ਸਿੱਖ ਭਾਈਚਾਰੇ ਵਿੱਚ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ ਕਰ ਰਹੀ ਹੈ ਅਤੇ ਇਸ ਸਥਿਤੀ ਵਿੱਚ ਭਾਜਪਾ ਨੂੰ ਇਹ ਡਰ ਵੀ ਹੈ ਕਿ ਬਾਦਲਾਂ ਪ੍ਰਤੀ ਸਿੱਖਾਂ ਦੀ ਨਾਰਾਜ਼ਗੀ ਦਾ ਨੁਕਸਾਨ ਉਸਨੂੰ ਵੀ ਗਠਬੰਧਨ ਹੋਣ ਦੀ ਸੂਰਤ ਵਿੱਚ ਹੋ ਸਕਦਾ ਹੈ। ਹੁਣ ਸੁਖਬੀਰ ਬਾਦਲ ਨੂੰ ਰਾਜਗ ਦੀ ਮੀਟਿੰਗ ਦਾ ਸੱਦਾ ਭੇਜੇ ਜਾਣ ਨਾਲ ਦੋਹਾ ਵਿੱਚ ਫਿਰ ਤੋਂ ਗਠਬੰਧਨ ਹੋਣ ਦੀ ਸੰਭਾਵਨਾ ਮੁੜ ਦਿਸਣ ਲੱਗੀ ਹੈ। ਵੈਸੇ ਅਕਾਲੀ ਦਕ ਨੇ ਰਾਜਗ ਦੇ ਵੱਡੇ ਹਿੱਸੇਦਾਰ ਭਾਜਪਾ ਨਾਲ ਆਪਣਾ ਰਿਸ਼ਤਾ ਖਤਮ ਕੀਤਾ ਸੀ ਪਰ ਰਾਜਗ ਛੱਡਣ ਦਾ ਕੋਈ ਐਲਾਨ ਅੱਜ ਤਕ ਨਹੀਂ ਕੀਤਾ। ਦੋਹਾਂ ਪਾਰਟੀਆਂ ਦੇ ਕਾਰਕੁਨ ਹੁਣ ਇਜ਼ ਇੰਤਜਾਰ ਕਰ ਰਹੇ ਹਨ ਕਿ ਊਂਠ ਕਿਸ ਕਰਵਟ ਬੈਠਦਾ ਹੈ।

 

You May Also Like