ਸਮਾਜ ਸੇਵੀ ਇੰਜ: ਨਰਿੰਦਰ ਬੰਗਾ ਦੀ ਬੇਟੀ ਦਿਵਿਆ ਬੰਗਾ ਨੂੰ ਸਮਾਜ ਸੇਵਾ ਚੌ ਸਮਰਪਣ ਤੇ ਦ੍ਰਿੜ੍ਹਤਾ ਲਈ ਕੈਨੇਡਾ (ਬਰੈਂਪਟਨ) ਵਿਖੇ “ਸਾਬਕਾ ਵਿਲੱਖਣ ਵਿਦਿਆਰਥਣ 2023 ਐਵਾਰਡ” ਨਾਲ ਕਾਲਜ ਨੇ ਕੀਤਾ ਸਨਮਾਨਿਤ l

ਉੱਘੇ ਸਮਾਜ ਸੇਵਕ ਇੰਜ : ਨਰਿੰਦਰ ਬੰਗਾ ਦੂਰਦਰਸ਼ਨ ਅਤੇ ਪਤਨੀ ਅਧਿਆਪਕਾ ਕਮਲਜੀਤ ਬੰਗਾ ਖਾਨਪੁਰ ਨਿਵਾਸੀ ਹੋਰਾਂ ਦੇ 33 ਸਾਲਾਂ ਤੋਂ ਨਿਸ਼ਕਾਮ ਸਮਾਜ ਸੇਵਾ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਉਹਨਾਂ ਦੀ ਕੈਨੇਡਾ ਬਰੈਂਮਪਟਨ ਵਿਖੇ ਨੌਕਰੀ ਕਰਦੀ ਬੇਟੀ ਦਿਵਿਆ ਬੰਗਾ ਨੂੰ ਓਸਦੇ ਸੇਂਟ ਕਲੇਅਰ ਕਾਲਜ ਨੇ ਸਾਬਕਾ ਵਿਲੱਖਣ ਵਿਦਿਆਰਥਣ 2023 ਵਜੋਂ ਸਨਮਾਨਿਤ ਕੀਤਾ l ਇਹ ਪੁਰਸਕਾਰ ਦਿਵਿਆ ਬੰਗਾ ਨੂੰ ਸੇਂਟ ਕਲੇਅਰ ਕਾਲਜ ਵਿੱਚ ਪੜ੍ਹਦੇ ਸਮੇਂ ਤੇ ਬਾਅਦ ਚੌ ਵੀ ਕਾਲਜ ਨੂੰ ਆਪਣੀਆਂ ਵਲੰਟੀਅਰ ਸੇਵਾਵਾਂ (ਸਮਰਪਣ,ਦ੍ਰਿੜ੍ਹਤਾ ਤੇ ਲਗਨ) ਦੇਣ ਦੇ ਨਾਲ ਨਾਲ ਕਾਲਜ ਦਾ ਨਾਮ ਉੱਚਾ ਕਰਦੇ ਹੋਏ ਆਪਣੇ ਖੇਤਰ ਵਿੱਚ ਨੌਕਰੀ ਮਿਲਣ ਲਈ ਦਿੱਤਾ ਗਿਆ l ਇਹ ਅਵਾਰਡ ਕਾਲਜ ਡਾਇਰੈਕਟਰਜ਼ ਮੈਥਿਊ ਕਾਕੀਸ਼ ਅਤੇ ਅੰਮ੍ਰਿਤ ਬੱਲ ਹੋਰਾਂ ਪ੍ਰਦਾਨ ਕੀਤਾ l
ਜ਼ਿਕਰਯੋਗ ਹੈ ਕਿ ਦਿਵਿਆ ਬੰਗਾ ਨੂੰ *ਦਸੰਬਰ 2022 ਵਿੱਚ ਕਾਲਜ ਨੇ “ਸਿਹਤ ਅਤੇ ਤੰਦਰੁਸਤੀ” ਵਿਦਿਆਰਥੀ ਲੀਡਰ ਦੀ ਅਗਵਾਈ ਵਜੋਂ 750 ਡਾਲਰ ਦੇ ਵਜ਼ੀਫੇ ਨਾਲ ਸਨਮਾਨਿਤ ਕੀਤਾ ਸੀ। *ਮਾਰਚ 2023 ਵਿੱਚ ਸੇਂਟ ਕਲੇਅਰ ਕਾਲਜ ਨੇਂ ਫੇਰ 500 ਡਾਲਰ ਦੀ ਸਕਾਲਰਸ਼ਿਪ ਦੇ ਨਾਲ ਵਿਦਿਆਰਥੀ ਲੀਡਰਸ਼ਿਪ ਐਵਾਰਡ ਪ੍ਰਦਾਨ ਕੀਤਾ* l
*ਜੂਨ 2023 ਵਿੱਚ “NGO VOLUNTEER MBC” ਦੀ ਜਿਊਰੀ ਵੱਲੋਂ V-OSCAR AWARD CEREMONY 2023 ਦੀ ਨੋਮੀਨੇਸ਼ਨ ਚੌ ਸਮਾਜ ਸੇਵਾ ਵਿੱਚ ਵਲੰਟੀਅਰ ਅਤੇ ਵੱਡਮੁੱਲੀਆਂ ਸੇਵਾਵਾਂ ਦੇਣ ਲਈ *ਨਿਊਕਮਰ ਜੈਮ ਅਵਾਰਡ 2023* ਨਾਲ ਸਨਮਾਨਿਤ ਕੀਤਾ ਗਿਆ । ਸਮਾਗਮ ਚੋ ਬੋਲਦਿਆਂ ਦਿਵਿਆ ਬੰਗਾ ਨੇ ਨੌਜਵਾਨ ਪੀੜ੍ਹੀ ਨੂੰ ਮਾਨਵੀ ਕਦਰਾਂ ਕੀਮਤਾਂ ਵਾਲੇ ਸੰਸਕਾਰ ਗ੍ਰਹਿਣ ਕਰਨ ਲਈ ਅਪੀਲ ਕਰਦਿਆਂ ਕਾਲਜ ਦੇ ਸਮੂਹ ਸਟਾਫ਼ ਅਤੇ ਪ੍ਰਬੰਧਕਾਂ ਸਮੇਤ, ਅਮਿਤ ਜੈਨ, ਸ਼੍ਰੀ ਬਲਦੇਵ ਮੱਤਾ ਜੀ (C.E.O.- Retd. P.C.H.S.), ਪ੍ਰਦੀਪ ਬੰਗਾ,ਮਨਪ੍ਰੀਤ ਬੰਗਾ, ਜਗਦੀਸ਼ ਬੰਗਾ ( Social Worker & Business Development Manger, U.K. ) ਤੇ ਮਾਤਾ ਪਿਤਾ ਦਾ ਧੰਨਵਾਦ ਕੀਤਾ l

#canada#canada education#canada work permit

You May Also Like