ਚੰਡੀਗੜ/ਮੈਟਰੋ ਬਿਊਰੋ
ਨਵਾਂਸ਼ਹਿਰ ਦੇ ਸਾਬਕਾ ਵਿਧਾਇਕ ਅੰਗਦ ਸੈਣੀ ਨੇ ਅੱਜ ਕਾਂਗਰਸ ਵਿੱਚ ਘਰ ਵਾਪਸੀ ਕਰ ਲਈ। ਉਹਨਾਂ ਨੂੰ ਪਾਰਟੀ ਵਿੱਚ ਮੁੜ ਸ਼ਾਮਿਲ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਅੱਜ ਇੱਥੇ ਕੀਤਾ। ਅੰਗਦ ਢਾਂ ਸਵਾਗਤ ਕਰਦਿਆਂ ਰਾਜਾ ਨੇ ਕਿਹਾ ਕਿ ਉਹ ਉਸਦਾ ਛੋਟਾ ਵੀਰ ਹੈ।
ਜਿਕਰ ਯੋਗ ਹੈ ਕਿ 20 ਫਰਵਰੀ 2022 ਨੂੰ ਹੋਈਆਂ ਪੰਜਾਬ ਵਿਧਾਨਸਭਾ ਦੀਆਂ ਚੋਣਾਂ ਵਿੱਚ ਪਾਰਟੀ ਵਲੋਂ ਟਿਕਟ ਨਾ ਦਿੱਤੇ ਜਾਣ ‘ਤੇ ਅੰਗਦ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਅਤੇ ਭਾਰੀ ਗਿਣਤੀ ਵਿੱਚ ਵੋਟਾਂ ਵੀ ਹਾਸਿਲ ਕੀਤੀਆਂ ਸਨ ਪਰ ਚੋਣ ਨਹੀਂ ਜਿੱਤ ਸਕੇ ਸੀ। ਉਹਨਾਂ ਦੀ ਟਿਕਟ ਕੱਟੇ ਜਾਣ ਪਿੱਛੇ ਉਹਨਾਂ ਦੀ ਧਰਮਪਤਨੀ ਦੇ ਯੂ ਪੀ ਵਿੱਚੋਂ ਭਾਜਪਾ ਟਿਕਟ ਤੇ ਵਿਧਾਇਕ ਬਣਨਾ ਪ੍ਰਚਾਰਿਆ ਗਿਆ ਸੀ।
ਜਿਕਰਯੋਗ ਹੈ ਕਿ ਕਾਂਗਰਸ ਦੀ ਨੂੰ ਸੂਬੇ ਵਿੱਚ ਮੁੜ ਸੁਰਜੀਤ ਕਰਨ ਦੀ ਜਿੰਮੇਵਾਰੀ ਪ੍ਰਧਾਨ ਵਜੋਂ ਮਿਲਣ ਤੋਂ ਬਾਅਦ ਰਾਜਾ ਵੜਿੰਗ ਰੁੱਸਿਆ ਨੂੰ ਮੰਨਾਂ ਕੇ ਘਰ ਵਾਪਿਸ ਲਿਆਉਣ ਦੀ ਮੁਹਿੰਮ ਵਿੱਢ ਚੁੱਕੇ ਹਨ। ਉਹਨਾਂ ਦੇ ਨੇੜਲੇ ਸੂਤਰ ਦਸ ਰਹੇ ਹਨ ਕਿ ਅਗਲੇਰੇ ਦਿਨਾ ਦੌਰਾਨ ਹੋਰ ਘਰ ਵਾਪਸੀਆਂ ਵੀ ਹੋਣ ਗੀਆਂ।