ਸ਼੍ਰੀ ਗੁਰੂ ਰਾਮ ਰਾਇ ਪਬਲਿਕ ਸਕੂਲ ਅਲਾਵਲਪੁਰ ਦਾ ਸਲਾਨਾ ਸਮਾਗਮ ਯਾਦਗਾਰੀ ਹੋ ਨਿਬੜਿਆ* *ਉੱਘੇ ਸਮਾਜ ਸੇਵਕ ਤੇ ਦੂਰਦਰਸ਼ਨ ਜਲੰਧਰ ਦੇ ਇੰਜੀਨੀਅਰ ਨਰਿੰਦਰ ਬੰਗਾ ਸਨ ਮੁੱਖ ਮਹਿਮਾਨ

               ਕਿਸ਼ਨਗੜ੍ਹ(ਜਲੰਧਰ)/ਮੈਟਰੋ ਨਿਊਜ਼ ਸਰਵਿਸ

ਸ਼੍ਰੀ ਗੁਰੂ ਰਾਮ ਰਾਇ ਪਬਲਿਕ ਸਕੂਲ ਅਲਾਵਲਪੁਰ ਜਿਲ੍ਹਾ ਜਲੰਧਰ ਵਿਖੇ ਪ੍ਰਿੰਸੀਪਲ ਜੀਤ ਪਾਲ ਰਾਣਾ ਦੀ ਯੋਗ ਅਗਵਾਈ ਵਿੱਚ ਸਕੂਲ ਦਾ ਸਾਲਾਨਾ ਸਮਾਗਮ ਬੜੀ ਹੀ ਸ਼ਾਨੋ ਸ਼ੋਕਤ ਨਾਲ ਕਰਵਾਇਆ ਗਿਆ l ਉੱਘੇ ਸਮਾਜ ਸੇਵਕ ਤੇ ਦੂਰਦਰਸ਼ਨ ਜਲੰਧਰ ਦੇ ਇੰਜ. ਨਰਿੰਦਰ ਬੰਗਾ ਹੋਰਾਂ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ l ਪ੍ਰਿੰਸੀਪਲ ਜੀਤ ਪਾਲ ਰਾਣਾ ਨੇ ਮੁੱਖ ਮਹਿਮਾਨ ਇੰਜ. ਨਰਿੰਦਰ ਬੰਗਾ ਤੇ ਹੋਰਨਾਂ ਨੂੰ ਜੀ ਆਇਆਂ ਆਖਦਿਆਂ ਸਕੂਲ ਤੇ ਵਿਦਿਆਰਥੀਆਂ ਦੀਆਂ ਉਪਲੱਬਧੀਆਂ ਤੇ ਵਿਸਥਾਰ ਸਹਿਤ ਚਾਨਣਾ ਪਾਇਆ l
ਇੰਜ. ਬੰਗਾ ਨੇ ਆਪਣੇ ਭਾਸ਼ਣ ਚੋ ਬੋਲਦਿਆਂ ਸ਼੍ਰੀ ਗੁਰੂ ਰਾਮ ਰਾਇ ਦਰਬਾਰ ਸਾਹਿਬ ਦੇਹਰਾਦੂਨ ਦੇ ਬ੍ਰਹਮਲੀਨ ਕਰਮਯੋਗੀ ਮਹਾਂਵਿਦਿਆ ਦਾਨੀ ਪਰਮ ਸਾਧਕ ਯੁੱਗ ਪੁਰਸ਼ ਸ਼੍ਰੀ ਮਹੰਤ ਇੰਦਰੇਸ਼ ਚਰਨ ਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਸਮੇਤ ਉਹਨਾਂ ਵਲੋਂ ਕੀਤੇ ਧਾਰਮਿਕ ਤੇ ਸਮਾਜਿਕ ਕਾਰਜਾਂ ਪ੍ਰਤੀ ਵਿਸਥਾਰ ਸਹਿਤ ਚਾਨਣਾਂ ਪਾਇਆ l ਇੰਜ. ਬੰਗਾ ਨੇ ਅੱਗੇ ਦੱਸਿਆ ਕਿ ਕਿਵੇਂ ਗੁਰੂ ਜੀ ਨੇ ਸੰਨ 1952 ਚੋ ਸ਼੍ਰੀ ਗੁਰੂ ਰਾਮ ਰਾਇ ਐਜੂਕੇਸ਼ਨ ਮਿਸ਼ਨ ਦੀ ਸਥਾਪਨਾ ਕਰ ਆਪਣੇ ਜੀਵਨ ਕਾਲ ਚੋ 103 ਸਕੂਲ ਬਣਾ ਉੱਤਰ ਭਾਰਤ ਚੋ ਬਹੁਤ ਘੱਟ ਰੇਟਾਂ ਤੇ ਸੀਬੀਐਸਸੀ ਪੈਟਰਨ ਦੀ ਵਿਦਿਆ ਦਾ ਪ੍ਰਸਾਰ ਕੀਤਾ l ਉਹਨਾਂ ਅੱਗੇ ਦੱਸਿਆ ਕਿ ਸਤਿਗੁਰੂ ਇੰਦਰੇਸ਼ ਚਰਨ ਦਾਸ ਜੀ ਦੇ ਉਤਰਾਧਿਕਾਰੀ ਸ਼੍ਰੀ ਮਹੰਤ ਦੇਵੇਂਦਰ ਦਾਸ ਮਹਾਰਾਜ ਜੀ ਹੋਰਾਂ ਆਪਣੇ ਗੁਰੂ ਜੀ ਦੇ ਨਕਸ਼ੇ ਕਦਮਾਂ ਤੇ ਚਲਦਿਆਂ 103 ਸਕੂਲਾਂ ਤੋਂ ਵਧਾ 126 ਕੀਤੇ l ਸ਼੍ਰੀ ਮਹੰਤ ਇੰਦਰੇਸ਼ ਹਸਪਤਾਲ 1200 ਬਿਸਤਰੇ ਵਾਲਾ ਬਨਾਉਣ ਉਪਰੰਤ ਸ਼੍ਰੀ ਗੁਰੂ ਰਾਮ ਰਾਇ ਯੂਨੀਵਰਸਿਟੀ ਦੇਹਰਾਦੂਨ ਦੀ ਸਥਾਪਨਾ ਕੀਤੀ l ਇੰਜ. ਬੰਗਾ ਨੇ ਅੱਗੇ ਕਿਹਾ ਕਿ ਮਾਨਿਵਤਾ ਦੀ ਸੇਵਾ ਕਰਨਾ ਹੀ ਅਤੀ ਉੱਤਮ ਸੇਵਾ ਹੈ l ਓਹ 1990 ਤੋਂ ਅੱਖਾਂ ਦੇ ਕੈਂਪ, ਮੈਡੀਕਲ ਕੈਂਪ,ਬਲੱਡ ਡੋਨੇਸ਼ਨ ਕੈਂਪ,ਪੇਂਡੂ ਵਿਕਾਸ ਕੈਂਪ,ਐਨਐਸਐਸ ਕੈਂਪ, ਵੱਖ ਵੱਖ ਵਿਸ਼ਿਆਂ ਤੇ ਸੈਮੀਨਾਰਾਂ ਸਮੇਤ ਸੱਭਿਆਚਾਰਕ ਮੇਲੇ ਆਦਿ ਕਰਵਾਉਂਦੇ ਆ ਰਹੇ ਹਨ l ਇਸ ਮੌਕੇ ਇੰਜ. ਬੰਗਾ ਦੀ ਪ੍ਰਵਾਸੀ ਭਾਰਤੀ ਸਪੁੱਤਰੀ ਦਿਵਿਆ ਬੰਗਾ ਨੇ ਆਪਣੀ ਨੇਕ ਕਮਾਈ ਚੋ 11000 ਰੁਪਏ ਸਕੂਲ ਨੂੰ ਭੇਂਟ ਕੀਤੇ l ਸਮਾਗਮ ਚੋ ਵਿਦਿਆਰਥੀਆਂ ਵਲੋਂ ਸ਼ਾਨਦਾਰ ਵੱਖ ਵੱਖ ਸੱਭਿਆਚਾਰਕ, ਰੰਗਾ ਰੰਗ ਵੰਨਗੀਆਂ ਤੇ ਕਲਾਕਿਰਤਾਂ ਪੇਸ਼ ਕੀਤੀਆਂ ਗਈਆਂ l ਵਿਦਿਆਰਥੀਆਂ ਸਮੇਤ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ l ਸਮਾਗਮ ਚੋ ਸਕੂਲ ਸਟਾਫ਼ ਤੋਂ ਇਲਾਵਾ ਤਮਾਮ ਇਲਾਕਾ ਨਿਵਾਸੀ, ਬਾਬਾ ਅਮਰਜੀਤ ਸਿੰਘ ਜੀ, ਪਰਵੇਜ਼ ਜੀ, ਸੁਖਦੇਵ ਚੌਢਾ ,ਜਤਿੰਦਰ ਕੁਮਾਰ ਚੋਢਾ,ਬਲਕਾਰ ਸਿੰਘ ਸਹਾਇਕ ਕਮਿਸ਼ਨਰ, ਕੁਲਵੰਤ ਸਿੰਘ, ਮੁਨੀਸ਼ ਤੋਖੀ ਤੇ ਬਲਦੇਵ ਰਾਜ ਆਦਿ ਹਾਜ਼ਿਰ ਸਨ I

*ਫੋਟੋ ਕੈਪਸ਼ਨ :- ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਇੰਜ. ਨਰਿੰਦਰ ਬੰਗਾ,ਬਲਕਾਰ ਸਿੰਘ, ਪ੍ਰਿੰਸੀਪਲ ਜੀਤਪਾਲ ਰਾਣਾ ਤੇ ਹੋਰ*

You May Also Like