ਮੁਕੰਦਪੁਰ (ਨਵਾਂਸ਼ਹਿਰ)/ ਮੈਟਰੋ ਨਿਊਜ਼ ਸਰਵਿਸ
ਸਥਾਨਕ ਪਿੰਡ ਖਾਨਪੁਰ ਵਿਖੇ ਅਲਮਸਤ ਸਾਈਂ ਲੋਕ ਨਰਾਇਣ ਦਾਸ ਬਾਪੂ ਜੀ ਦਾ ਤਿੰਨ ਦਿਨਾ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।
ਮੇਲੇ ਦੇ ਪਹਿਲੇ ਦਿਨ ਸ੍ਰੀ ਅਖੰਡ ਪਾਠ ਅਰੰਭ ਕੀਤੇ। ਓਮ ਪ੍ਰਕਾਸ਼ ਬੰਗਾ, ਸੋਮ ਨਾਥ ਬੰਗਾ ਤੇ ਹਰਜਿੰਦਰ ਸਿੰਘ ਕੂਕਾ ਵਲੋਂ ਹਰ ਸਾਲ ਦੀ ਤਰ੍ਹਾਂ ਦਰਬਾਰ ਤੇ ਤਿੰਨੇ ਦਿਨ ਸੰਗਤਾਂ ਵਾਸਤੇ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ। ਮੇਲੇ ਦੇ ਦੂਸਰੇ ਦਿਨ ਮੇਲੇ ਦੀਆਂ ਪਰੰਪਰਿਕ ਰਸਮਾਂ ਨਿਭਾਈਆਂ ਗਈਆਂ। ਮੇਲੇ ਦੇ ਤੀਸਰੇ ਦਿਨ ਦਰਬਾਰ ਤੇ ਝੰਡਾ ਚੜਾਉਣ ਦੀ ਰਸਮ ਨਿਭਾਈ ਗਈ। ਅਖੰਡ ਪਾਠ ਦੇ ਭੋਗ ਉਪਰੰਤ ਮੇਲੇ ਦੇ ਖੁੱਲੇ ਪੰਡਾਲ ਵਿੱਚ ਰਾਜਾ ਸਾਈਂ ਜੀ ਦੀ ਯੋਗ ਅਗਵਾਈ ਵਿੱਚ, ਨਜ਼ਮਾਂ ਖਾਨ,ਰਾਜਾ ਸਾਬਰੀ ਦੀਪ ਕੌਰ,ਦਲਬੀਰ ਸਾਬਰ,ਪ੍ਰੀਆ ਹੰਸ,ਬਲਵਿੰਦਰ ਗੁਰੂ ਤੇ ਬੀਬਾ ਜਸਵੀਰ ਕੌਰ ਅਤੇ ਹੋਰ ਕਲਾਕਾਰਾਂ ਨੇ ਧਾਰਮਿਕ ਅਤੇ ਮਾਰਫਤੀ ਗੀਤਾਂ ਦੀ ਝੜੀ ਲਾ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ।
ਮੇਲੇ ਦੇ ਯੋਗ ਪ੍ਰਬੰਧਾਂ ਵਿੱਚ ਹੰਸ ਰਾਜ ਬੰਗਾ,ਗੁਰਚਰਨ ਰਾਮ, ਕੁਲਦੀਪ ਚੰਦ, ਪ੍ਰਤਾਪ ਸਿੰਘ ਬੰਗਾ, ਸੁਰਜੀਤ ਰੱਤੂ, ਇੰਜ: ਨਰਿੰਦਰ ਬੰਗਾ, ਜਗਨ ਨਾਥ, ਬਲਜਿੰਦਰ ਸੁਮਨ, ਗੋਬਿੰਦ ਰਾਏ ਬੰਗਾ,ਰੁਪਿੰਦਰ ਸਿੰਘ , ਜੋਗਾ ਸਿੰਘ ਖਟਕੜ,ਤੀਰਥ ਰਾਮ ਰੱਤੂ ਸਰਪੰਚ, ਕੁਲਵਿੰਦਰ ਰੱਤੂ, ਬਲਵਿੰਦਰ ਸਿੰਘ ਅਤੇ ਹੋਰ ਸੰਗਤਾਂ ਨੇ ਵਿਸ਼ੇਸ਼ ਤੌਰ ਤੇ ਸੇਵਾ ਨਿਭਾਈ। ਪ੍ਰਤਾਪ ਸਿੰਘ ਬੰਗਾ ਨੇ ਸਟੇਜ ਸਕੱਤਰ ਦੀ ਸੇਵਾ ਬਾਖੂਬੀ ਨਿਭਾਈ l