* ਰੰਗਲੇ ਬੂਟੇ ਲਗਾ ਕੇ ਰੰਗਲੇ ਤੇ ਹਰਿਆਵਲ ਪੰਜਾਬ ਦਾ ਸੁਨੇਹਾ ਦਿੱਤਾ।
ਨਵਾਂਸ਼ਹਿਰ/ਮੈਟਰੋ ਨਿਊਜ਼ ਸਰਵਿਸ
ਹਰਿਆਵਲ ਪੰਜਾਬ, ਆਸ ਵੈਲਫੇਅਰ ਸੁਸਾਇਟੀ, ਐਸ.ਕੇ.ਟੀ., ਨਗਰ ਕੌਂਸਲ ਨੇ ਮਿਲ ਕੇ ਫੱਟੀ ਬਸਤਾ ਚੌਂਕ ਵਿਖੇ ਸਫਾਈ ਕੀਤੀ , ਮਿੱਟੀ ਅਤੇ ਖਾਦ ਨਾਲ ਚੌਂਕ ਨੂੰ ਭਰ ਕੇ ਰੰਗ ਬਿਰੰਗੇ ਬੂਟੇ ਲਗਾ ਰਹੇ ਹਨ । ਇਸ ਮੌਕੇ ਮਨੋਜ ਕੰਡਾ ਨੇ ਦੱਸਿਆ ਕਿ ਇਸ ਕੰਮ ਲਈ ਨਗਰ ਕੌਂਸਲ ਦਾ ਵਿਸ਼ੇਸ਼ ਸਹਿਯੋਗ ਮਿਲਿਆ ਹੈ। ਨਗਰ ਕੌਂਸਲ ਨੇ ਪਾਣੀ ਦੇ ਟੈਂਕਰ ਅਤੇ ਜੇ.ਸੀ.ਵੀ. ਦੀ ਮਦਦ ਨਾਲ ਇਹ ਕੰਮ ਪੂਰਾ ਕੀਤਾ। ਰਾਜ ਕੁਮਾਰ ਕੰਪਿਊਟਰਜ਼ ਵੱਲੋਂ 50 ਪੌਦੇ ਵੀ ਸੇਵਾ ਵਜੋਂ ਦਿੱਤੇ ਗਏ ਹਨ । ਮਨੋਜ ਕੰਡਾ ਨੇ ਦੱਸਿਆ ਕਿ ਜਲਦੀ ਹੀ ਇਸ ਦੇ ਆਲੇ-ਦੁਆਲੇ ਗਰਿੱਲ ਲਗਾਈ ਜਾਵੇਗੀ ਅਤੇ ਰੰਗ ਵੀ ਕਰਵਾਇਆ ਜਾਵੇਗਾ। ਇਸ ਮੌਕੇ ‘ਤੇ 100 ਦੇ ਕਰੀਬ ਫੁੱਲਦਾਰ ਬੂਟੇ ਲਗਾਏ ਗਏ ਹਨ ਅਤੇ ਇਹ ਪ੍ਰੋਜੈਕਟ ਤਿੰਨ ਪੜਾਵਾਂ ‘ਚ ਮੁਕੰਮਲ ਕੀਤਾ ਜਾਵੇਗਾ, ਪਹਿਲੇ ਦੋ ਫੇਜ਼ਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਹੁਣ ਗਰਿਲਿੰਗ ਅਤੇ ਕਲਰਿੰਗ ਦਾ ਕੰਮ ਬਾਕੀ ਹੈ | ਇਸ ਮੌਕੇ ਪੁੱਜੇ ਲਲਿਤ ਮੋਹਨ ਪਾਠਕ, ਪਰਵਿੰਦਰ ਬੱਤਰਾ, ਸੁਖਵਿੰਦਰ ਤੂਰ, ਮੁਕੇਸ਼ ਬਿੱਟੂ, ਹਰਸ਼ ਸ਼ਰਮਾ, ਸੂਰਜ ਖੋਸਲਾ ਪ੍ਰਧਾਨ ਸਫ਼ਾਈ ਸੇਵਕ ਯੂਨੀਅਨ ਨੇ ਕਿਹਾ ਕਿ ਕਲੀਨ ਐਂਡ ਗਰੀਨ ਨਵਾਂਸ਼ਹਿਰ ਦੀ ਟੀਮ ਹਰਿਆਵਲ ਪੰਜਾਬ ਬਣਾਉਣ ਲਈ ਮਿਸਾਲ ਬਣ ਕੇ ਕੰਮ ਕਰ ਰਹੀ ਹੈ। ਮਨੋਜ ਕਾਂਡਾ ਨੇ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਅਤੇ ਸਵੱਛ ਭਾਰਤ ਲਈ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਹੈ। ਸੂਰਜ ਖੋਸਲਾ ਨੇ ਦੱਸਿਆ ਕਿ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਸਫ਼ਾਈ ਵੀ ਕੀਤੀ ਜਾ ਰਹੀ ਹੈ ਅਤੇ ਹਰਿਆਲੀ ਲਈ ਪੁਰਾਣੀਆਂ ਪਲਾਸਟਿਕ ਦੀਆਂ ਬੋਤਲਾਂ ਵਿੱਚ ਬੂਟੇ ਵੀ ਲਗਾਏ ਜਾ ਰਹੇ ਹਨ। ਇਸ ਲਈ ਉਨ੍ਹਾਂ ਨਗਰ ਕੌਂਸਲ ਦੇ ਈਓ ਰਾਮ ਪ੍ਰਕਾਸ਼ ਅਤੇ ਹਰਿਆਵਲ ਪੰਜਾਬ ਦੇ ਜ਼ਿਲ੍ਹਾ ਕੋਆਰਡੀਨੇਟਰ ਮਨੋਜ ਕੰਡਾ ਦੀ ਸਮੁੱਚੀ ਟੀਮ ਦਾ ਧੰਨਵਾਦ ਵੀ ਕੀਤਾ।