*ਪੰਜਾਬ ਦੇ ਮੁਖਮੰਤਰੀ ਭਗਵੰਤ ਮਾਨ ਦਾ ਡਾਕਟਰ ਗੁਰਪ੍ਰੀਤ ਕੌਰ ਨਾਲ ਆਨੰਦਕਾਰਜ ਹੋਇਆ
ਚੰਡੀਗੜ੍ਹ/ ਮੈਟਰੋ ਨਿਊਜ਼ ਨੈੱਟਵਰਕ
ਸਾਬਕਾ ਕਾਮੇਡੀਅਨ ਅਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਆਨੰਦਕਾਰਜ ਹਰਿਆਣਾ ਦੇ ਕੁਰਕਸ਼ੇਤਰ ਜਿਲੇ ਦੇ ਪਿਹੋਵਾ ਕਸਬੇ ਦੀ ਡਾਕਟਰ ਗੁਰਪ੍ਰੀਤ ਨਾਲ ਅੱਜ ਇੱਥੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਵਿੱਚ ਸਿਰੇ ਚੜਿਆ ਹੈ।
ਭਗਵੰਤ ਮਾਨ ਹੋਰਾਂ ਦਾ ਇਸ ਤੋਂ ਪਹਿਲਾਂ ਵੀ ਇੱਕ ਵਿਆਹ ਹੋ ਚੁੱਕਿਆ ਹੈ ਅਤੇ ਉਹਨਾਂ ਦੀਆਂ ਇਸ ਵਿਆਹ ਵਿੱਚੋਂ ਦੋ ਬੇਟੀਆਂ ਵੀ ਹਨ ਹੋ।ਅਮਰੀਕਾ ਵਿੱਚ ਸੈਟਲ ਹਨ। ਕੁਝ ਵਰ੍ਹੇ ਇਸ ਵਿਆਹ ਵਿੱਚ ਉਹਨਾਂ ਦਾ ਤਲਾਕ ਹੋ ਗਿਆ ਸੀ। ਉਹਨਾਂ ਦੀ ਨਵੀਂ ਜਾਂ ਦੂਜੀ ਵਹੁਟੀ ਉਹਨਾਂ ਤੋਂ ਕਰੀਬ 12 ਸਾਲ ਛੋਟੀ ਦੱਸੀ ਜਾ ਰਹੀ ਹੈ।
ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਲਈ ਸਿਰਫ ਬਹੁਤ ਖਾਸ ਮਹਿਮਾਨ ਹੀ ਬੁਲਾਏ ਗਏ ਹਨ। ਮੁਖਮੰਤਰੀ ਦੇ ਸਰਕਾਰੀ ਨਿਵਾਸ ਵਿਖੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਹੋਰ ਰਸਮਾਂ ਤੇ ਦਾਵਤ ਆਦਿ ਜਾਰੀ ਹੈ।
ਜਾਣਕਾਰੀ ਮੁਤਾਬਕ ਖਾਸ ਮਹਿਮਾਨਾਂ ਵਿੱਚ।ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ , ਉਪ ਮੁਖਮੰਤਰੀ ਮਨੀਸ਼ ਸਿਸੌਦੀਆ, ਪੰਜਾਬ ਵਿੱਚ ਆਮ ਆਦਮੀ ਪਾਰਟੀ ਲਈ ਸਰਵੇ ਸਰਵਾ ਦਿੱਲੀ।ਨਿਵਾਸੀ ਪਰ ਆਪ ਵਲੋਂ ਪੰਜਾਬ ਵਿੱਚੋਂ ਰਾਜਸਭਾ ਲਈ ਮੈਂਬਰ ਥਾਪ ਲਾਏ ਗਏ ਰਾਘਵ ਚੱਢਾ ਅਤੇ ਹੋਰ ਰਾਜਸਭਾ ਮੈਂਬਰਾਂ ਤੋਂ ਅਲਾਵਾ ਹਰਿਆਣਾ ਦੇ ਕੁਝ ਸੱਤਾਧਾਰੀ ਸ਼ਾਮਿਲ ਹੋਏ ਹਨ।
ਦੱਸਿਆ ਜਾ ਰਿਹਾ ਹੈ ਕਿ ਭਾਂਵੇ ਵਿਆਹ ਮੁਖਮੰਤਰੀ ਦੀ ਸਰਕਾਰੀ ਰਿਹਾਇਸ਼ ਵਿਖੇ ਹੋਇਆ ਹੈ ਪਰ ਇਸਦਾ ਖਰਚਾ ਮੁਖਮੰਤਰੀ ਨੇ ਖੁਦ ਆਪਣੀ ਜੇਬ ਵਿੱਚੋਂ ਕੀਤਾ ਹੈ।
ਪੰਜਾਬ ਦੇ ਕੁਝ ਸਿਆਸਤਦਾਨਾਂ ਨੇ ਸੁਭਾਗੀ ਜੋੜੀ ਨੂੰ ਟਵੀਟ ਰਾਹੀਂ ਅਸ਼ੀਰਵਾਦ ਦਿੰਦਿਆ ਉਹਨਾਂ ਨੂੰ ਸੱਦਾ ਨਾ ਦੇਣ ਤੇ ਨਾਰਾਜ਼ਗੀ ਵਿਅਕਤ ਕੀਤੀ ਹੈ ਅਤੇ ਤੰਜ ਕਸਦੀਆਂ ਕਿਹਾ ਹੈ ਕਿ ਮੁਖਮੰਤਰੀ ਨੇ ਗੱਲ ਤਾਂ ਪੰਜਾਬ ਵਿੱਚ ਦਿੱਲੀ ਮਾਡਲ ਦੇਣ ਦੀ ਕੀਤੀ ਪਰ ਦੇ ਦਿੱਤਾ।ਇਮਰਾਨ ਵਾਂਗੂ ਲਾਹੌਰ ਮਾਡਲ। ਇਹਨਾਂ ਸਿਆਸਤਦਾਨਾਂ ਵਿੱਚ ਮੁੱਖ ਤੌਰ ਤੇ ਅਕਾਲੀ ਲੀਡਰ ਅਤੇ ਸਾਬਕਾ ਮੰਤਰੀ ਡਾਕਟਰ ਦਲਜੀਤ ਚੀਮਾ ਅਤੇ ਹੁਣੇ ਹੁਣੇ ਸੰਗਰੂਰ ਤੋਂ ਲੋਕਸਭਾ ਮੈਂਬਰ ਚੁਣੇ ਗਏ ਸਿਮਰਨਜੀਤ ਸਿਂਘ ਮਾਣ ਸ਼ਮਲ ਹਨ।