ਗੁੰਡਿਆਂ ਨੇ ਪੰਜਾਬ ਸਰਕਾਰ ਦੇ ਲਾ ਐਂਡ ਆਰਡਰ ਕੰਟਰੋਲ ਚ ਹੋਣ ਦੇ ਦਾਵਿਆਂ ਦੀ ਪੋਲ ਖੋਲੀ , ਡੀ ਸੀ ਦਫ਼ਤਰ ਵਿੱਚ ਸਵਰੋਜਗਾਰੀ ਨੌਜਵਾਨ ਦੇ ਬੂਥ ਚ ਵੜ ਕੇ ਕੀਤੀ ਸਮੂਹਿਕ ਮਾਰਕੁੱਟ, ਭੰਨ ਤੋੜ ਵੀ ਕੀਤੀ

*ਬੇਖੌਫ ਹਮਲਾਵਰਾਂ ਨੇ ਗੌਰਵ ਲੂਥਰਾ ਨਾ ਦੇ ਨੌਜਵਾਨ ਨੂੰ ਘੇਰ ਕੇ ਕੁੱਟਿਆ, ਕਾਨੂੰਨ ਦੀ ਰੱਖਿਆ ਕਰਣ ਵਾਲੇ ਅਫਸਰਾਂ ਦੇ ਅਧਿਕਾਰ ਖੇਤਰ ਵਿੱਚ ਜਾਂ ਕੇ ਵੰਗਾਰਿਆ।

                     ਜਲੰਧਰ/ਮੈਟਰੋ ਐਨਕਾਊਂਟਰ ਬਿਊਰੋ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਦੇ ਅੱਜ ਜਲੰਧਰ ਸ਼ਹਿਰ ਵਿੱਚ  ਹੋਣ ਦੇ ਦੋਰਾਨ ਡਿਪਟੀ ਕਮਿਸ਼ਨਰ ਜਲੰਧਰ ਦਫਤਰ ਦੇ ਅਹਾਤੇ ਵਿੱਚ ਸ਼ਰੇਆਮ ਗੁੰਡਾਗਰਦੀ ਕੀਤੀ। ਇੰਸ ਘਟਨਾ ਨੇ ਨਾ ਸਿਰਫ ਪੰਜਾਬ ਸਰਕਾਰ ਦੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੋਣ ਦੇ ਦਾਅਵੇ ਨੂੰ ਵੰਗਾਰ ਮਿਲੀ ਸਗੋਂ ਆਮ ਨਾਗਰਿਕ ਦੇ ਮਨਾਂ ਵਿੱਚ ਅਸੁਰੱਖਿਆ ਢਾਂ ਭਾਵ ਪੈਦਾ ਹੋਇਆ।

ਗੁੰਡਿਆਂ ਨੇ ਗੌਰਵ ਲੂਥਰਾ ਪੁੱਤਰ ਰਮੇਸ਼ ਚੰਦਰ ਲੂਥਰਾ ਦਿਲਬਾਗ ਨਗਰ ਜਲੰਧਰ ਦੀ ਉਸਦੇ ਦਫਤਰ ਵਿੱਚ ਵੜ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਕੁੱਟਮਾਰ ਦੇ ਸ਼ਿਕਾਰ ਗੌਰਵ ਲੂਥਰਾ ਨੇ ਦੱਸਿਆ ਕਿ ਡੀ.ਸੀ. ਦਫ਼ਤਰ ਵਿੱਚ ਉਸ ਦਾ 102 ਨੰ. ਬੂਥ ਹੈ ਅਤੇ ਉਹ ਡੀ.ਸੀ. ਦਫ਼ਤਰ ਦੇ ਕੰਮ ਕਰਵਾਉਣ ਦੇ ਨਾਲ-ਨਾਲ ਆਮ ਜਨਤਾ ਦੇ ਪਾਸਪੋਰਟ ਬਣਾਉਣ ਸਬੰਧੀ ਫਾਈਲਾਂ ਤਿਆਰ ਕਰਨ ਅਤੇ ਅਪਾਇਟਮੈਂਟ ਲੈਣ ਦੀ ਸੇਵਾ ਕਰਦਾ ਹੈ।  ਉਸ ਨੇ ਦੱਸਿਆ ਕਿ  ਵਿਕਾਸ ਸ਼ਰਮਾ ਉਰਫ ਚੀਨੂੰ ਨਾਂਅ ਦੇ ਵਿਅਕਤੀ ਨੇ ਉਸ ਨੂੰ ਕੁਝ ਦਿਨ ਪਹਿਲਾਂ ਉਸ ਕੋਲੋਂ ਇਹ ਸੇਵਾ ਆਪਣੇ ਬੇਟੇ ਦੀ ਪਾਸਪੋਰਟ ਐਪਲੀਕੇਸ਼ਨ ਲਈ ਪ੍ਰਾਪਤ ਕੀਤੀ ਸੀ।

ਇਸ ਤੋਂ ਬਾਅਦ ਉਸਨੇ ਆਪਣੇ ਹੋਰ ਪਰਿਵਾਰਕ ਮੈਂਬਰਾਂ ਦੇ ਲਈ।ਮੰਗੀ ਸੀ ਉਹ ਪਾਸਪੋਰਟ ਬਣਾਉਣ ਲਈ ਛੇਤੀ ਅਪਾਇਟਮੈਂਟ ਚਾਹੁੰਦਾ ਸੀ, ਅਤੇ ਮੈਂ ਉਸਨੂੰ ਦੱਸਿਆ ਕਿ ਵੇਟਿੰਗ ਲਿਸਟ ਲੰਬੀ ਹੈ ਅਤੇ ਸਿਸਟਮ ਆਨਲਾਈਨ ਹੋਣ ਕਰਕੇ ਛੇਤੀ ਤਰੀਕ।ਮਿਲਣੀ ਸੰਭਵ ਨਹੀਂ ਹੈ ਅਤੇ ਮੈਂ ਉਸਨੂੰ ਸਲਾਹ ਦਿੱਤੀ ਜੇਕਰ ਉਸਨੂੰ ਜਲਦੀ ਹੈ ਤਾਂ ਉਹ ਕਾਰਣ ਦਸਕੇ ਕਿਸੇ ਸਿਆਸੀ ਪ੍ਰਤੀਨਿਧ ਕੋਲੋ ਸਿਫ਼ਾਰਸ਼ ਨਾਲ ਛੇਤੀ ਤਰੀਕ ਲੈਣ ਲਈ ਬੇਨਤੀ ਕਰੇ। ਇਸ ਤੋਂ ਉਹ ਗੁੱਸੇ ਵਿੱਚ ਆ ਗਿਆ ਅਤੇ ਮੇਰੇ ਨਾਲ ਮੰਦੇ ਸ਼ਬਦ ਬੋਲਦਾ ਚਲੇ ਗਿਆ ਅਤੇ ਧਮਕੀ ਦਿੱਤੀ ਕਿ ਤੂੰ ਮੈਨੂੰ ਰਸਤਾ ਦੱਸਦਾ ਹੈ ਮੈਂ ਤੈਨੂੰ ਸਿੱਝ ਲਉ ਗਾ ਤਿਆਰ ਰਹੀ।

ਅੱਜ ਉਹ ਅਚਾਨਕ ਡੀ.ਸੀ. ਦਫਤਰ ਵਿੱਚ ਪਹੁੰਚ ਕੇ ਜਿਸ ਬੂਥ ਵਿੱਚ ਮੈਂ ਬੈਠਾ ਸੀ ਵਿੱਚ ਆਪਣੇ ਬੇਟਿਆ ਅਤੇ 8/10 ਅਣਪਛਾਤੇ ਵਿਅਕਤੀਆਂ ਸਹਿਤ ਏਏ ਵੜਿਆ ਅਤੇ ਮੇਰੇ ਨਾਲ ਸਮੂਹਿਕ ਕੁੱਟ ਮਾਰ ਕੀਤੀ ਭਰੀ ਭੀੜ ਵਿੱਚ ਮੈਨੂੰ ਇਹ ਕਹਿੰਦਾ ਚਲੇ ਗਿਆ  ਕਿ ਜੇਕਰ ਮੈਂ ਪੁਲਸ ਨੂੰ ਸ਼ਿਕਾਇਤ ਕੀਤੀ ਤਾਂ ਉਹ ਮੇਰੇ ਅਤੇ ਮੇਰੇ ਪਰਿਵਾਰ ਨੂੰ ਹੋਰ ਘਾਤਕ ਨੁਕਸਾਨ ਪਹੁੰਚਾਏ ਗਾ।

ਗੌਰਵ ਨੇ ਦੱਸਿਆ ਕਿ ਉਸਨੇ  ਮੈਂ ਇਸ ਮਾਮਲੇ ਵਿੱਚ ਆਪਣਾ ਮੈਡੀਕਲ ਕਰਵਾ ਕੇ ਥਾਣਾ ਬਾਰਾਦਰੀ ਵਿਖੇ ਸ਼ਿਕਾਇਤ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਸਿਵਲ ਅਤੇ ਪੁਲਿਸ ਅਫਸਰਾਂ ਤੋਂ ਇਸ ਮਾਮਲੇ ਵਿੱਚ ਦੋਸ਼ੀ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕਰਦਾ ਹਾਂ।

You May Also Like