NAWASHAHAR/ਚੰਡੀਗੜ੍ਹ ਚੌਕ ਨੇੜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਸਾਹਮਣੇ ਡਿਵਾਈਡਰ ’ਤੇ ਬੋਤਲਾਂ ਵਿੱਚ ਬੂਟੇ ਲਾ ਕੇ ਦਿੱਤਾ ਹਰਿਆਵਲ ਪੰਜਾਬ ਦਾ ਸੰਦੇਸ਼

*ਕਲੀਨ ਐਂਡ ਗਰੀਨ ਨਵਾਂਸ਼ਹਿਰ ਮੁਹਿੰਮ ਦਾ ਸੁਨੇਹਾ “ਖਾਲੀ ਪਲਾਸਟਿਕ ਦੀ ਬੋਤਲ ਵੀ ਬਹੁਤ ਕੰਮ ਆਉਂਦੀ ਹੈ”

                  ਨਵਾਂਸ਼ਹਿਰ/ ਮੈਟਰੋ ਨਿਊਜ਼ ਸਰਵਿਸ

ਸਾਡੇ ਰੋਜ਼ਾਨਾ ਜੀਵਨ ਵਿੱਚ ਪਲਾਸਟਿਕ ਦੀਆਂ ਬੋਤਲਾਂ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ, ਜਿਸ ਨੂੰ ਅਸੀਂ ਵਰਤੋਂ ਤੋਂ ਬਾਅਦ ਕੂੜੇ ਵਿੱਚ ਸੁੱਟ ਦਿੰਦੇ ਹਾਂ। ਜੋ ਕਿ ਬਿਲਕੁਲ ਵੀ ਵਾਤਾਵਰਨ ਪੱਖੀ ਨਹੀਂ ਹੈ ਅਤੇ ਨਗਰ ਕੌਂਸਿਲ ਲਈ ਵੀ ਚੁਣੌਤੀ ਹੈ, ਹਾਲਾਂਕਿ ਇਸ ‘ਤੇ ਪੂਰੀ ਤਰ੍ਹਾਂ ਕਾਬੂ ਪਾਉਣਾ ਕਾਫ਼ੀ ਮੁਸ਼ਕਿਲ ਹੈ | ਪਰ ਕੁਝ ਅਜਿਹੇ ਤਰੀਕੇ ਹਨ ਜਿਨ੍ਹਾਂ ਨਾਲ ਅਸੀਂ ਘਰ ਵਿੱਚ ਰੱਖੀ ਪਲਾਸਟਿਕ ਦੀ ਬੋਤਲ ਜਾਂ ਕੰਟੇਨਰ ਦੀ ਮੁੜ ਵਰਤੋਂ ਕਰਕੇ ਕੁਝ ਹੱਦ ਤੱਕ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਤੋਂ ਬਚਾ ਸਕਦੇ ਹਾਂ। ਅਜਿਹੀ ਹੀ ਇੱਕ ਮਿਸਾਲ ਹਰਿਆਵਲ ਪੰਜਾਬ, ਐਸ. ਕੇ. ਟੀ ਪਲਾਂਟੇਸ਼ਨ ਅਤੇ ਸ਼੍ਰੀ ਗੁਰੂ ਰਾਮ ਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਵੱਲੋਂ ਨਗਰ ਕੌਂਸਲ ਨਵਾਂਸ਼ਹਿਰ ਦੇ ਸਹਿਯੋਗ ਨਾਲ ਚੱਲ ਰਹੀ ਕਲੀਨ ਐਂਡ ਗ੍ਰੀਨ ਨਵਾਂਸ਼ਹਿਰ ਮੁਹਿੰਮ ਤਹਿਤ ਵਾਤਾਵਰਨ ਪ੍ਰੇਮੀਆਂ ਨੇ ਸ਼ਹਿਰ ਵਿੱਚੋਂ ਪੁਰਾਣੀਆਂ ਪਲਾਸਟਿਕ ਦੀਆਂ ਬੋਤਲਾਂ ਇਕੱਠੀਆਂ ਕਰਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਸਾਹਮਣੇ ਡਿਵਾਈਡਰ ’ਤੇ ਰੱਖ ਕੇ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਕੀਤਾ ਹੈ।

ਇਸ ਮੌਕੇ ਮਨੋਜ ਕੰਡਾ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਪ੍ਰਸਤਾਵ ਈ.ਓ ਰਾਮ ਪ੍ਰਕਾਸ਼ ਦੇ ਸਾਹਮਣੇ ਰੱਖਿਆ ਸੀ, ਜਿਨ੍ਹਾਂ ਨੇ ਤੁਰੰਤ ਪ੍ਰਵਾਨ ਕਰਦਿਆਂ ਕਿਹਾ ਕਿ ਤੁਹਾਨੂੰ ਨਗਰ ਕੌਂਸਿਲ ਵੱਲੋਂ ਪੂਰਾ ਸਹਿਯੋਗ ਮਿਲੇਗਾ | ਨਗਰ ਕਾਉਂਸਿਲ ਵਲੋਂ ਖਾਲੀ ਬੋਤਲਾਂ ਮੁਹਈਆ ਕਾਰਵਾਈਆਂ ਗਈਆਂ

ਮਨੋਜ ਕੰਡਾ ਨੇ ਦੱਸਿਆ ਕਿ ਸਾਡੇ ਘਰਾਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਵਸਤੂਆਂ ਹਨ ਜੋ ਇੱਕ ਵਾਰ ਵਰਤੋਂ ਕਰਨ ਤੋਂ ਬਾਅਦ ਘਰ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਪਈਆਂ ਰਹਿੰਦੀਆਂ ਹਨ ਅਤੇ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਦੁਬਾਰਾ ਕਿਵੇਂ ਵਰਤਣਾ ਹੈ। ਉਹਨਾਂ ਵਿੱਚੋਂ ਇੱਕ ਖਾਲੀ ਪਲਾਸਟਿਕ ਦੀ ਬੋਤਲ ਜਾਂ ਕੰਟੇਨਰ ਹੈ। ਪਰ ਇਸ ਸਮੱਸਿਆ ਦਾ ਹੱਲ ਬਹੁਤ ਸਰਲ ਹੈ। ਜਿਸ ਰਾਹੀਂ ਤੁਸੀਂ ਵਿਹਲੇ ਪਏ ਪਲਾਸਟਿਕ ਦੀਆਂ ਖਾਲੀ ਬੋਤਲਾਂ ਨੂੰ ਨਵਾਂ ਰੂਪ ਦੇ ਕੇ ਵਰਤ ਸਕਦੇ ਹੋ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਬਜ਼ਾਰ ਤੋਂ ਉਪਯੋਗੀ ਵਸਤਾਂ ਖਰੀਦੀਆਂ, ਟੀਮ ਨਾਲ ਮਿਲ ਕੇ ਡਿਵਾਈਡਰਾਂ ਦੀ ਸਫ਼ਾਈ ਕੀਤੀ ਅਤੇ ਬੋਤਲਾਂ ਨੂੰ ਫੁੱਲਦਾਨ ਬਣਾ ਕੇ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ।

ਇਸ ਪ੍ਰੋਜੈਕਟ ਵਿੱਚ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਬੂਟੇ ਲਗਾ ਕੇ ਅਤੇ ਮਿੱਟੀ ਭਰ ਕੇ ਯੋਗਦਾਨ ਪਾਇਆ। ਇਸ ਪ੍ਰੋਜੈਕਟ ਵਿੱਚ ਸੈਨੇਟਰੀ ਇੰਸਪੈਕਟਰ ਮੈਡਮ ਦੀਪਮਾਲਾ, ਸਰਦਾਰ ਸੁਖਵਿੰਦਰ ਸਿੰਘ ਥਾਂਦੀ, ਰਾਜਨ ਬੁੱਧੀਰਾਜਾ, ਪ੍ਰਦੀਪ ਸ਼ਾਰਦਾ, ਇੰਦਰ ਜੀਤ ਸਿੰਘ, ਕੇਸ਼ਵ ਜੈਨ, ਸੂਰਜ ਖੋਸਲਾ, ਅੰਕੁਸ਼ ਨਿਝਾਵਨ, ਘਨਸ਼ਿਆਮ, ਬਬਲੂ, ਆਦਿ ਪ੍ਰਯਾਵਰਣ ਪ੍ਰੇਮੀਆਂ ਨੇ ਆਪਣਾ ਯੋਗਦਾਨ ਪਾਇਆ।

You May Also Like