ਜਲੰਧਰ/ਮੈਟਰੋ ਐਨਕਾਊਂਟਰ ਨਿਊਜ਼ ਸਰਵਿਸ
ਜਲੰਧਰ ਲੋਕਸਭਾ ਸੀਟ ਲਈ ਬਣੀ ਭਾਜਪਾ ਦੀ ਪ੍ਰਵਾਸ ਕਮੇਟੀ ਦੀ ਜਲੰਧਰ ਨੋਰਥ ਵਿਧਾਨ ਸਭਾ ਮੰਡਲ 4 ਦੇ ਬੂਥ ਨ: 183 ,189 ,190 ,192 ,195 ਦੀਆਂ ਬੈਠਕਾਂ ਵਿਧਾਨ ਸਭਾ ਪ੍ਰਭਾਰੀ ਸ੍ਰੀ ਰਾਜੇਸ਼ ਬਾਘਾ ਸਾਬਕਾ ਚੇਅਰਮੈਨ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਤੇ ਸੂਬਾ ਮੀਤ ਪ੍ਰਧਾਨ ਭਾਜਪਾ ਪੰਜਾਬ ਤੇ ਸ਼੍ਰੀ ਕ੍ਰਿਸ਼ਨ ਦੇਵ ਭੰਡਾਰੀ ਜੀ ਸਾਬਕਾ ਵਿਧਾਇਕ ਅਤੇ ਉਪ ਪ੍ਰਧਾਨ ਭਾਜਪਾ ਪੰਜਾਬ ਤੇ ਮੰਡਲ ਪ੍ਰਧਾਨ ਆਸ਼ੀਸ਼ ਸਹਿਗਲ ਜੀ ਦੇ ਨਾਲ ਕੀਤੀਆਂ।
ਰਾਜੇਸ ਬਾਘਾ ਨੇ ਕਿਹਾ ਕਿ ਸ਼ਕਤੀ ਕੇਂਦਰਾਂ ਦੇ ਬੂਥਾਂ ‘ਤੇ ਮੀਟਿੰਗਾਂ ਦਾ ਆਯੋਜਨ ਭਾਜਪਾ ਸੰਗਠਨ ਨੂੰ ਮਜ਼ਬੂਤ ਕਰਨ ‘ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਨ੍ਹਾਂ ਮੀਟਿੰਗਾਂ ਦੇ ਸਾਰਥਕ ਨਤੀਜੇ ਕਿਵੇਂ ਨਿਕਲ ਸਕਦੇ ਹਨ । ਇਸ ਬਾਰੇ ਚਰਚਾ ਕਰਦਿਆਂ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਕੇ. ਡੀ.ਭੰਡਾਰੀ ਨੇ ਇਹ ਸ਼ਬਦ ਭਾਜਪਾ ਮੰਡਲ 4 ਦੇ ਸ਼ਕਤੀ ਕੇਂਦਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ। ਮੰਡਲ ਪ੍ਰਧਾਨ ਅਸ਼ੀਸ਼ ਸਹਿਗਲ ਦੇ ਨਾਲ ਭਾਜਪਾ ਦੇ ਉਪ ਪ੍ਰਧਾਨ ਕੇ. ਡੀ.ਭੰਡਾਰੀ ਅਧਿਕਾਰੀਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਕਤ ਮੀਟਿੰਗ ਵਿੱਚ ਸੂਬਾ ਮੀਤ ਪ੍ਰਧਾਨ ਰਾਜੇਸ਼ ਬਾਘਾ ਵੀ ਹਾਜ਼ਰ ਸਨ। ਇਸ ਦੌਰਾਨ ਭੰਡਾਰੀ ਨੇ ਵਰਕਰਾਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਹਰ ਘਰ ਤੱਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ। ਬੈਠਕ ਵਿੱਚ ਬੂਥ ਪ੍ਰਧਾਨ ਵੀ ਮੌਜੂਦ ਸਨ।