BANGA/ ਪ੍ਰਵਾਸੀ ਭਾਰਤੀ ਜੀਤ ਬਾਬਾ ਬੈਲਜੀਅਮ ਨੇ ਸ਼੍ਰੀ ਗੁਰੂ ਰਾਮ ਰਾਇ ਪਬਲਿਕ ਸਕੂਲ ਖਾਨਪੁਰ ਨੂੰ ਫਰਨੀਚਰ ਦਿੱਤਾ

ਮੁਕੰਦਪੁਰ(ਬੰਗਾ)/ ਮੈਟਰੋ ਨਿਊਜ਼ ਸਰਵਿਸ

ਬੰਗਾ ਨੇੜੇ ਪੈਂਦੇ ਪਿੰਡ ਖਾਨਪੁਰ ਵਿਖੇ ਸ਼੍ਰੀ ਗੁਰੂ ਰਾਮ ਰਾਇ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਏ.ਕੇ.ਸੇਮਵਾਲ ਦੀ ਯੋਗ ਅਗਵਾਈ ਵਿੱਚ ਸਾਦਾ ਸਮਾਗਮ ਕਰਵਾਇਆ ਗਿਆ । ਇਸ ਮੌਕੇ ਸਵਾਮੀ ਵਿਨੈ ਮੁੰਨੀ ਮਹਾਰਾਜ ਜੀ ਜੰਮੂ ਵਾਲਿਆਂ ਮੁੱਖ ਮਹਿਮਾਨ ਵਜੋਂ ਆਪਣੇ ਪ੍ਰਵਚਨ ਕਰਦਿਆਂ ਕਿਹਾ ਕਿ ਲੋੜਵੰਦਾਂ ਦੀ ਸਹਾਇਤਾ ਹਿਤ ਅਤੇ ਵਿਦਿਆ/ ਸਿੱਖਿਆ ਅਦਾਰਿਆਂ ਲਈ ਦਸਵੰਦ ਵਜੋਂ ਯੋਗਦਾਨ ਪਾਉਣਾ ਸਤਿਕਾਰਤ ਉੱਦਮ ਹੈ ਜਿਸ ਰਾਹੀਂ ਕੁਦਰਤ ਦੀ ਰਜਾ ਚੋ ਸੁਭਾਗੀ ਹਾਜ਼ਰੀ ਲਗਦੀ ਹੈ ।

ਸਮਾਰੋਹ ਦੋਰਾਨ ਪ੍ਰਿੰਸੀਪਲ ਨੇ ਸਵਾਗਤੀ ਸ਼ਬਦ ਆਖਦਿਆਂ ਸਕੂਲ ਦੀਆਂ ਵੱਖ ਵੱਖ ਖੇਤਰ ਚੋ ਉਪਲੱਬਧੀਆਂ ਤੇ ਚਾਨਣਾ ਪਾਉਂਦਿਆਂ ਪ੍ਰਵਾਸੀ ਭਾਰਤੀਆਂ ਤੇ ਹੋਰ ਦਾਨੀ ਸੱਜਣਾਂ ਦਾ ਦਿਲੋਂ ਧੰਨਵਾਦ ਕੀਤਾ । ਪ੍ਰਿੰਸੀਪਲ ਏ. ਕੇ.ਸੇਮਵਾਲ ਤੇ ਨਰਿੰਦਰ ਬੰਗਾ ਤੋਂ ਪ੍ਰੇਰਿਤ ਹੋ ਕੇ ਉੱਘੇ ਸਮਾਜ ਸੇਵਕ ਤੇ ਖੇਡ ਪ੍ਰਮੋਟਰ ਪ੍ਰਵਾਸੀ ਭਾਰਤੀ ਜੀਤ ਬਾਬਾ ਬੈਲਜੀਅਮ, ਗਰਦਾਵਰ ਸਿੰਘ ਬੈਲਜੀਅਮ,ਸੋਮ ਥਿੰਦ ਯੂ.ਕੇ.,ਗੁਰਦਿਆਲ ਬਾਬਾ ਬੈਲਜੀਅਮ,ਪਿੰਕਾ ਸੇਖੋਂ ਹੌਲੈਂਡ, ਮਨਜੀਤ ਗਿੱਲ ਫਿਲਾਦਿਲਫੀਆ ਹੋਰਾਂ ਨੇ ਸ਼੍ਰੀ ਗੁਰੂ ਰਾਮ ਰਾਇ ਪਬਲਿਕ ਸਕੂਲ ਖਾਨਪੁਰ ਲਈ ਅਲਮਾਰੀਆਂ, ਨਰਸਰੀ ਦੇ ਸੁਖਮਨ ਬੰਗਾ ਦੇ ਜਨਮ ਤੇ ਸਟੱਡੀ ਟੇਬਲ ਅਤੇ ਵਿਕਲਾਂਗ ਲਲਿਨ ਠਾਕੁਰ ਨੂੰ ਟ੍ਰਾਈਸਕੂਟਰ ਭੇਂਟ ਕੀਤਾ ।

ਜ਼ਿਕਰ ਯੋਗ ਹੈ ਕਿ ਜੀਤ ਬਾਬਾ ਜੀ ਸਕੂਲ ਲਈ ਪਹਿਲਾਂ ਵੀ ਇੱਕ ਲੱਖ ਇਕਤਾਲੀ ਹਜ਼ਾਰ ਰੁਪਏ ਯੋਗਦਾਨ ਵਜੋਂ ਦੇ ਚੁੱਕੇ ਹਨ ।ਪ੍ਰਧਾਨਗੀ ਮੰਡਲ ਚੋ ਸ਼ਸ਼ੋਬਿਤ ਬੂਟਾ ਮੁਹੰਮਦ ,ਦੂਰਦਰਸ਼ਨ ਅਧਿਕਾਰੀ ਇੰਜ਼: ਨਰਿੰਦਰ ਬੰਗਾ ,ਅਵਤਾਰ ਸਿੰਘ ਰੋਪੜ ਤੇ ਸੁਰਜੀਤ ਮਜਾਰੀ ਹੋਰਾਂ ਆਪੋ ਆਪਣੇ ਸੰਬੋਧਨ ਚੋ ਬੋਲਦਿਆਂ ਪ੍ਰਵਾਸੀ ਭਾਰਤੀਆਂ ਦੀ ਤਹਿ ਦਿਲੋਂ ਤਾਰੀਫ਼ ਕਰਦਿਆਂ ਆਖਿਆ ਕਿ ਪੰਜਾਬ,ਪੰਜਾਬੀ ਤੇ ਪੰਜਾਬੀਆਂ ਨਾਲ ਸਾਡੇ ਏਹ ਭਰ੍ਹਾ ਹਮੇਸ਼ਾਂ ਮੋਢੇ ਨਾਲ ਮੋਢਾ ਲਾ ਕੇ ਚਲਦੇ ਹਨ ਜਦੋਂ ਜਦੋਂ ਸਾਨੂੰ ਭਾਵੇਂ ਉਹ ਸਕੂਲ,ਹਸਪਤਾਲ ਜਾਂ ਬਿਰਧ ਆਸ਼ਰਮਾਂ ‘ਚ ਸਹਿਯੋਗ ਦੀ ਲੋੜ ਪਈ ਹੈ,ਇਨ੍ਹਾਂ ਕਦੇ ਮੁੱਖ ਨਹੀਂ ਮੋਡ਼ਿਆ। ਜਿੱਥੇ ਇਹ ਪਰਵਾਸੀ ਵੀਰ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਪ੍ਰਮੋਟ ਕਰਦੇ ਹਨ ਉੱਥੇ ਹੀ ਲੋੜਵੰਦ ਤੇ ਜ਼ਰੂਰਤ ਮੰਦ ਲੋਕਾਂ ਦੀ ਮਦਦ ਕਰਨ.ਲਈ ਹਮੇਸ਼ਾਂ ਅੱਗੇ ਆਏ ਹਨ, ਜਿਸ ਲਈ ਅਸੀਂ ਇਨ੍ਹਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ।

ਖਾਨਪੁਰ ਦੇ ਸਰਪੰਚ ਤੀਰਥ ਰੱਤੂ ਹੋਰਾਂ ਸਾਰਿਆਂ ਦਾ ਧੰਨਵਾਦ ਕੀਤਾ। ਸਮਾਗਮ ਚੋ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਰੰਜਨ ਕੋਠਾਰੀ ਤੇ ਰਘੂਨਾਥ ਪ੍ਰਸ਼ਾਦ ਬਲੋਂਦੀ,ਹੰਸ ਰਾਜ ਬੰਗਾ, ਜਗਨ ਨਾਥ ਬੰਗਾ, ਸੁਰਜੀਤ ਰੱਤੂ,ਦਵਿੰਦਰ ਬੰਗਾ,ਰਾਜਾ ਸਾਵਰੀ, ਰਾਜੇਸ਼ ਤਿਵਾੜੀ,ਠਾਕੁਰ ਸੁਮਨ,ਹਰਨਾਮ ਦਾਸ,ਸ਼ਿੰਦ ਪ੍ਰਤਾਪ, ਮਦਨ ਲਾਲ ਬੰਗਾ, ਸ਼੍ਰੀ ਚੰਦ ਬੰਗਾ, ਇੰਸਪੈਕਟਰ ਕਰਨੈਲ ਸਿੰਘ,ਸੰਨੀ ਹੀਰ ਤੇ ਲਲਿਨ ਠਾਕੁਰ ਆਦਿ ਹਾਜਰ ਸਨ l

(ਤਸਵੀਰ ਵਿੱਚ ਦਾਨ ਰਸਮ ਵਿੱਚ ਸ਼ਾਮਲ ਮੁੱਖ ਮਹਿਮਾਨ ਸਵਾਮੀ ਵਿਨੈ ਮੁੰਨੀ ਮਹਾਰਾਜ ਜੀ ਜੰਮੂ,ਅਵਤਾਰ ਸਿੰਘ ਰੋਪੜ, ਰਾਮਪਾਲ ਸੈਣੀ,ਨਰਿੰਦਰ ਬੰਗਾ, ਪ੍ਰਿੰਸੀਪਲ ਏਕੇ ਸੇਮਵਾਲ, ਪ੍ਰਿੰਸੀਪਲ ਰੰਜਨ ਕੋਠਾਰੀ,ਹੰਸ ਰਾਜ ਬੰਗਾ,ਸਰਪੰਚ ਤੀਰਥ ਰੱਤੂ ਤੇ ਹੋਰ ।)

You May Also Like