ਮਕਰ ਸੰਕ੍ਰਾਂਤੀ ‘ਦੇ ਪਵਿੱਤਰ ਮੌਕੇ ਤੇ ਬੀ.ਐਲ.ਐਮ ਗਰਲਜ਼ ਕਾਲਜ ਵਿੱਚ ਇੱਕ ਰੁੱਖ ਦੇਸ਼ ਦੇ ਨਾਂਅ ਲਗਾਉਣ ਦਾ ਸੰਦੇਸ਼ ਦਿੱਤਾ |

* ਹਰਿਆਵਲ ਪੰਜਾਬ ਵਲੋਂ ਹਰਿਤ ਸ਼੍ਰਮ ਹੇਠ ਕੀਤੀ ਜਾਵੇਗੀ ਕਾਲਜ ਵਿੱਚ ਲੱਗੇ ਬੂਟਿਆਂ ਦੀ ਦੇਖ ਰੇਖ।

              ਨਵਾਂਸ਼ਹਿਰ/ ਮੈਟਰੋ ਨਿਊਜ਼ ਸਰਵਿਸ

ਮਕਰ ਸੰਕ੍ਰਾਂਤੀ ਦੇ ਮੌਕੇ ‘ਤੇ ”ਏਕ ਪੇੜ ਦੇਸ਼ ਕੇ ਨਾਮ” ਮੁਹਿੰਮ ਤਹਿਤ ਬੀ.ਐੱਲ.ਐੱਮ.ਕਾਲਜ ਨੇ ਵਸੁਧਾ ਨੂੰ ਹਰਿਆ ਭਰਿਆ ਬਣਾਉਣ ਦਾ ਪ੍ਰਣ ਲਿਆ ਅਤੇ ਬੀਜ ਨੂੰ ਰੁੱਖ ਬਣਾਉਣ ਦੀ ਇਸ ਯਾਤਰਾ ਵਿੱਚ ਸਾਰਿਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਇਸ ਮੌਕੇ ਕਾਲਜ ਦੀ ਪਿ੍ੰਸੀਪਲ ਤਰਨਪ੍ਰੀਤ ਕੌਰ ਵਾਲੀਆ ਨੇ ਕਿਹਾ ਕਿ ਹਰਿਆਵਲ ਪੰਜਾਬ ਵਲੋਂ ਵਾਤਾਵਰਨ ਸੁਰੱਖਿਆ ਦੇ ਨਾਂਅ ‘ਤੇ ਇਕ ਰੁੱਖ ਦੇਸ਼ ਦੇ ਨਾਂਅ” ਇਕ ਬਹੁਤ ਹੀ ਚੰਗੀ ਸ਼ੁਰੂਆਤ ਕੀਤੀ ਜਾ ਰਹੀ ਹੈ |ਰੁੱਖਾਂ ਜਲ ਬਣਾਉਂਦੇ ਹਨ ਅਤੇ ਜਾਲ ਤੋਂ ਅੰਨ ਬਣਦਾ ਹੈ ਅਤੇ ਅੰਨ ਸਾਡੇ ਜੀਵਨ ਦਾ ਆਧਾਰ ਹੈ , ਸਾਨੂੰ ਛੱਤਰਪਤੀ ਸ਼ਿਵਾਜੀ ਮਹਾਰਾਜ ਦੇ ਮਾਰਗ ‘ਤੇ ਚਲਦਿਆਂ ਰੁੱਖਾਂ ਨੂੰ ਕੱਟਣ ਤੋਂ ਬਚਾਉਣ , ਜੀਵਨ ਵਿੱਚ ਸਕਾਰਾਤਮਕ ਸੋਚ ਦੇ ਨਾਲ ਅੱਗੇ ਵਧਣ , ਵਾਤਾਵਰਨ ਨੂੰ ਬਚਾਉਣ, ਲੋੜਵੰਦਾਂ ਦੀ ਮਦਦ ਅਤੇ ਦੇਸ਼ ਦੇ ਨਾਮ ‘ਤੇ ਇੱਕ ਰੁੱਖ ਲਗਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ।
ਇਸ ਮੌਕੇ ਅਮਰੂਦ, ਕਨੇਰ, ਫੁੱਲਾਂ ਦੇ 5 ਪੌਦੇ ਲਗਾਏ ਗਏ। ਇਸ ਮੌਕੇ ਕਾਲਜ ਦੇ ਸਕੱਤਰ ਵਿਨੋਦ ਭਾਰਦਵਾਜ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਬੀਜਾਂ ਤੋਂ ਰੁੱਖ ਲਗਾਉਣੇ ਹਨ। ਇਸ ਦੇ ਲਈ ਹਰ ਘਰ ਵਿੱਚ ਨਰਸਰੀਆਂ ਬਣਾਉਣੀਆਂ ਪੈਣਗੀਆਂ। ਹਰੇਕ ਘਰ ਵਿੱਚ ਘੱਟੋ-ਘੱਟ 10 ਬੀਜ ਲਗਾਉਣਾ ਵਾਤਾਵਰਨ ਸੁਰੱਖਿਆ ਗਤੀਵਿਧੀ ਦਾ ਟੀਚਾ ਹੈ। ਸਭ ਨੂੰ ਬੇਨਤੀ ਹੈ ਕਿ ਇਸ ਸਾਲ ਘਰ ਵਿੱਚ ਇੱਕ ਬੂਟੇ ਦਾ ਬੀਜ ਜ਼ਰੂਰ ਲਗਾਓ, ਧਿਆਨ ਰੱਖੋ ਅਤੇ ਜਦੋਂ ਬੀਜ ਪੌਦੇ ਦਾ ਰੂਪ ਧਾਰਨ ਕਰ ਲਵੇ ਤਾਂ ਇਸਨੂੰ ਹਰੇ-ਭਰੇ ਥਾਂ ਵਿੱਚ ਲਗਾਓ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਵਾਤਾਵਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਇੱਕ ਰੁੱਖ ਦੇਸ਼ ਦਾ ਨਾਮ ਮੁਹਿੰਮ ਸਾਰੇ ਦੇਸ਼ ਵਾਸੀਆਂ ਨੂੰ ਏਕਤਾ ਦੇ ਧਾਗੇ ਵਿੱਚ ਬੰਨ੍ਹਣ ਦਾ ਇੱਕ ਮਾਧਿਅਮ ਹੈ।ਉਨ੍ਹਾਂ ਹਰਿਆਵਲ ਪੰਜਾਬ ਅਤੇ ਐਸ.ਕੇ.ਟੀ ਪਲਾਂਟੇਸ਼ਨ ਟੀਮ ਵੱਲੋਂ ਕੀਤੇ ਜਾ ਰਹੇ ਵਾਤਾਵਰਨ ਸੰਭਾਲ ਦੇ ਕੰਮਾਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਮਨੋਜ ਕੰਡਾ ਅਤੇ ਸਿਟੀ ਕੋਆਰਡੀਨੇਟਰ ਅੰਕੁਸ਼ ਦਾ ਧੰਨਵਾਦ ਕੀਤਾ। ਮਨੋਜ ਕੰਡਾ ਨੇ ਕਿਹਾ ਕਿ ਹਰਿਆਵਾਲ ਪੰਜਾਬ ਕਾਲਜ ਦੇ ਨਾਲ ਮਿਲ ਕੇ ਵਾਤਾਵਰਨ ਦੀ ਸੰਭਾਲ ਲਈ ਕੰਮ ਕਰਦਾ ਰਹੇਗਾ। ਇਸ ਮੌਕੇ ਕਾਲਜ ਮੈਨੇਜਮੈਂਟ ਤੋਂ ਵਰਿੰਦਰ ਸਰੀਨ, ਰੀਆ ਅਰੋੜਾ, ਜੀਆ ਲਾਲ ਸ਼ਰਮਾ, ਅਰਵਿੰਦ ਨਾਰਦ, ਸੁਸ਼ੀਲ ਪੁਰੀ, ਪ੍ਰੋ.ਐਸ.ਕੇ.ਬਰੂਟਾ, ਪਿ੍ੰਸੀਪਲ ਆਰ.ਕੇ.ਆਰਿਆ ਕਾਲਜ ਡਾ: ਸੰਜੀਵ ਡਾਬਰ, ਅਮਰ ਸਿੰਘ, ਪ੍ਰੋਫੈਸਰ ਅਰੁਣਾ ਪਾਠਕ, ਪ੍ਰੋਫੈਸਰ ਅਰੁਣਾ ਸ਼ੁਕਲਾ, ਪ੍ਰੋਫੈਸਰ ਗੌਰੀ , ਓਂਕਾਰ ਸਿੰਘ ਅਤੇ ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦੇ ਹੋਰ ਮੈਂਬਰ ਵੀ ਹਾਜ਼ਰ ਸਨ।

You May Also Like