ਸਿਵਲ ਹਸਪਤਾਲ ‘ਚ ਲੋੜਵੰਦ ਮਰੀਜਾਂ ਦੀ ਮਦਦ ਲਈ ਚਾਰ ਹਸਪਤਾਲ ਗਾਈਡ ਤੈਨਾਤ

                     ਜਲੰਧਰ /ਮੈਟਰੋ ਬਿਊਰੋ

ਸਿਵਲ ਹਸਪਤਾਲ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੱਦੇਨਜਰ ਨਵੀਂ ਪਹਿਲ ਕੀਤੀ ਗਈ ਹੈ। ਜਿਸਦੇ ਤਹਿਤ ਸਿਵਲ ਹਸਪਤਾਲ ਵਿਖੇ ਇਲਾਜ ਲਈ ਆਉਣ ਵਾਲੇ ਬਜੁਰਗਾਂ, ਦਿਵਯਾਗਾਂ, ਗਭਵਤੀ ਔਰਤਾਂ ਜਾ ਹੋਰ ਲੋੜਵੰਦ ਮਰੀਜਾਂ ਦੀ ਮਦਦ ਲਈ ਚਾਰ ਫਾਰਮੈਸੀ ਸਟੂਡੈਂਟਸ ਨੂੰ ਸਿਵਲ ਹਸਪਤਾਲ ਵਿੱਚ ਬਤੌਰ ਹਸਪਤਾਲ ਗਾਈਡ ਤੈਨਾਤ ਕੀਤਾ ਗਿਆ ਹੈ।
ਮੈਡੀਕਲ ਸੁਪਰਡੈਂਟ ਡਾ. ਰਾਜੀਵ ਸ਼ਰਮਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਿਵਲ ਹਸਪਤਾਲ ਵਿੱਚ ਮਰੀਜਾਂ ਦੀ ਜਿਆਦਾ ਤਾਦਾਦ ਨੂੰ ਦੇਖਦੇ ਹੋਏ ਇਹ ਉਪਰਾਲਾ ਕੀਤਾ ਗਿਆ ਹੈ। ਹਸਪਤਾਲ ਵਿੱਚ ਤੈਨਾਤ ਕੀਤੇ ਗਏ ਇਨ੍ਹਾਂ ਵਿਚੋਂ ਦੋ ਗਾਈਡ ਸਿਵਲ ਹਸਪਤਾਲ ਦੀ ਮੇਨ ਓ.ਪੀ.ਡੀ. ਅਤੇ ਦੋ ਐਮ.ਸੀ.ਐਚ. ਵਾਰਡ ਵਿਖੇ ਡਿਉਟੀ ਨਿਭਾਉਣਗੇ ਤਾਂ ਜੋ ਮਰੀਜਾਂ ਨੂੰ ਕੋਈ ਵੀ ਪਰੇਸ਼ਾਨੀ ਨਾ ਆਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਡਿਉਟੀ ਲੜੀਵਾਰ ਦੋ ਹਫ਼ਤੇ ਬਾਅਦ ਬਦਲ ਦਿੱਤੀ ਜਾਵੇਗੀ ਅਤੇ ਇਨ੍ਹਾਂ ਵੱਲੋਂ ਆਪਣਾ ਰਿਕਾਰਡ ਰਜਿਸਟਰ ਮੇਨਟੇਨ ਕੀਤਾ ਜਾਵੇਗਾ ਜੋ ਇਹ ਫਾਰਮੈਸੀ ਡਿਪਾਰਟਮੈਂਟ ਵਿੱਚ ਜਮਾ ਕਰਵਾਉਣਗੇ।

You May Also Like