ਲੋਕ ਮੰਚ ਪੰਜਾਬ ਨੇ ਡਾਕਟਰ ਗੁਰਪ੍ਰੀਤ ਧੁੱਗਾ ਨੂੰ ਰੂਬਰੂ ਖੁਲੀਆਂ ਗੱਲਾਂ ਪ੍ਰੋਗਰਾਮ ਵਿੱਚ ਨਵਾਜਿਆ

                      ਜਲੰਧਰ/ ਮੈਟਰੋ ਬਿਊਰੋ

ਲੋਕ ਮੰਚ ਪੰਜਾਬ ਵਲੋਂ ਅੱਜ ਸਥਾਨਕ ਪੰਜਾਬ ਪ੍ਰੈਸ ਵਿੱਖੇ ਉੱਘੇ ਸਮਾਜਸੇਵੀ,ਉੱਦਮੀ,ਪਰਵਾਸੀ ਸਹਿਤਕਾਰ ਡਾਕਟਰ ਗੁਰਪ੍ਰੀਤ ਸਿੰਘ ਧੂਮਾਂ ਦੇ ਰੂਬਰੂ: ਖੁਲੀਆਂ ਗਲਾਂ ਪ੍ਰੋਗਰਾਮ ਅੱਜ ਪੰਜਾਬ ਪੰਜਾਬੀਅਤ ਦੇ ਫਲਸਫੇ ‘ਤੇ ਆਧਾਰਿਤ ਸਹਿਤ ਅਤੇ ਸੇਵਾ ਦੇ ਸੁਮੇਲ ਨੂੰ ਲੈਕੇ ਹੋਈ ਚਰਚਾ ਨਾਲ ਯਾਦਗਾਰੀ ਹੋ ਨਿੱਬੜਿਆ।
ਇਸ ਮੌਕੇ ਹਾਜ਼ਰ ਪਤਵੰਤਿਆਂ ਨੇ ਅਮਰੀਕਾ ਦੇ ਕੈਲੀਫੋਰਨੀਆ ਨਿਵਾਸੀ ਡਾਕਟਰ ਗੁਰਪ੍ਰੀਤ ਸਿੰਘ ਧੁੱਗਾ ਨਾਲ ਖੁਲੀਆਂ ਗੱਲਾਂ ਕੀਤੀਆਂ ਅਤੇ ਉਹਨਾਂ ਦੇ ਸਾਹਿਤਕਾਰ ਤੋਂ ਡਾਕਟਰ ਬਣਨ ਜਾਂ ਡਾਕਟਰ ਹੁੰਦਿਆਂ ਉਹਨਾਂ ਦੇ ਸਾਹਿਤ ਸਿਰਜਣਾ ਦੇ ਸਫਰ ਮਗਰਲੇ ਅਨੁਭਵਾਂ ਨੂੰ ਜਾਣਿਆ। ਇਸ ਗੱਲਬਾਤ ਵਿੱਚ ਵਿਸ਼ਾਲ, ਦਿਨੇਸ਼ ਮਲਹੋਤਰਾ, ਸੁਰਿੰਦਰ ਰਣਦੇਵ, ਸਤਨਾਮ ਚਾਨਾ, ਕੁਲਦੀਪ ਬੇਦੀ ਤੋਂ ਅਲਾਵਾ ਕਨਵੀਨਰ ਐਸ ਅਸ਼ੋਕ ਭੌਰਾ, ਪ੍ਰਧਾਨਗੀ ਮੰਡਲ ਦੇ ਡਾਕਟਰ ਜਸਪਾਲ ਰੰਧਾਵਾ,  ਰਾਕੇਸ਼ ਸ਼ਾਂਤੀਦੂਤ ਨੇ ਭਾਗ ਲਿਆ। ਸਤਨਾਮ ਮਾਣਕ ਹੁਰਾਂ ਪ੍ਰਧਾਨਗੀ ਭਾਸ਼ਣ ਦਿੱਤਾ ਜਦਕਿ ਮੰਚ ਦੇ ਚੇਅਰਮੈਨ ਡਾਕਟਰ ਲਖਵਿੰਦਰ ਜੌਹਲ ਨੇ ਸਵਾਗਤੀ ਭਾਸ਼ਣ ਕੀਤਾ। ਮੰਚ ਵਲੋਂ ਡਾਕਟਰ ਗੁਰਪ੍ਰੀਤ ਨੂੰ  ਦੋਸ਼ਾਲਾ ਅਤੇ ਯਾਦਗਾਰੀ ਨਿਸ਼ਾਨ ਦੇਕੇ ਨਵਾਜਿਆ।
ਇਸ ਮੌਕੇ ਡਾਕਟਰ ਗੁਰਪ੍ਰੀਤ ਨੇ ਆਪਣੀ ਰਚਨਾ ਵੀ ਸੁਣਾਈ।

You May Also Like