ਜਲੰਧਰ/ ਮੈਟਰੋ ਐਨਕਾਊਂਟਰ ਸਮਾਚਾਰ ਸੇਵਾ
ਸਥਾਨਕ ਥਾਣਾ ਰਾਮਾਮੰਡੀ ਥਾਣਾ ਖੇਤਰ ਦੇ ਅੰਦਰ ਪੈਂਦੇ ਸੈਲਾਨੀ ਮਾਤਾ ਮੰਦਿਰ ਨੇੜੇ ਸਪੇਅਰ ਪਾਰ੍ਟ ਦੀ ਇੱਕ ਦੁਕਾਨ ਦੇ ਬਾਹਰ ਦੁਕਾਨਦਾਰ ਵਲੋਂ ਖੜੇ ਕੀਤੇ ਗਏ ਭਾਰ ਵਾਹਕ ਈ ਰਿਕਸ਼ਾ ਨੂੰ ਚੋਰ ਬੀਤੀ ਰਾਤ ਚੁਰਾ ਲੈ ਗਏ।
ਸੰਜੇ ਗੋਇਲ ਪੁੱਤਰ ਸ਼ੰਭੂਨਾਥ ਗੋਇਲ ਨਿਵਾਸੀ 46 ਐਚ ਆਈ ਜੀ ਫਲੈਟ ਗੁਰੂ ਗੋਬਿੰਦ ਸਿੰਘ ਨਗਰ ,ਜਲੰਧਰ ਨੇ ਦੱਸਿਆ ਕਿ ਸੈਲਾਨੀ ਮਾਤਾ ਮੰਦਰ ਨੇੜੇ ਉਸ ਦੀ ਗੋਇਲ ਮੋਟਰ ਨਾਂ ਦੀ ਸਪੇਅਰ ਪਾਰਟਸ ਦੀ ਦੁਕਾਨ ਹੈ। ਬੀਤੀ ਰਾਤ ਰੋਜ ਵਾਂਗ ਉਹ ਆਪਣਾ ਨੀਲੇ ਚਿੱਟੇ ਰੰਗ ਦੇ ਬਿਨਾ ਨੰਬਰੀ ਈ ਰਿਕਸ਼ਾ, ਮਾਰਕ ਸਪੀਡ ਵੇਜ ਨੂੰ ਖੜਾ ਕਰਕੇ ਗਿਆ ਸੀ। ਅੱਜ ਸਵੇਰੇ ਜਦੋਂ ਉਹ ਦੁਕਾਨ ਤੇ ਪਹੁੰਚੇ ਤਾਂ ਈ ਰਿਕਸ਼ਾ ਚੋਰੀ ਹੋ ਗਿਆ ਸੀ। ਘਟਨਾ ਦੀਆਂ ਤਸਵੀਰਾਂ ਸੀ ਸੀ ਟੀ ਵੀ ਵੀ ਵਿੱਚ ਕੈਦ ਹਨ। ਸ਼ਿਕਾਇਤ ਕਰਤਾ ਨੇ ਥਾਣਾ ਰਾਮਾਮੰਡੀ ਨੂੰ ਲਿਖਿਤ ਸ਼ਿਕਾਇਤ ਕੀਤੀ ਹੈ।