NAWANSHAHAR/ “ਕਰ ਭਲਾ ਹੋ ਭਲੇ ਦੇ ਭਲਾ” ਹੁਸੈਨਪੁਰੀ ਨੂੰ ਬਸਪਾ ਦੀ ਟਿਕਟ ਮਿਲਣ ਤੋਂ ਬਾਅਦ ਕੱਟਣ ‘ਤੇ ਸੂਬਾ ਪ੍ਰਧਾਨ ਗੜੀ ਦੇ ਇਸ ਬਿਆਨ ਦਾ ਮਤਲਬ ਸਮਝ ਲਓ

##ਅਕਾਲੀ- ਬਸਪਾ ਗਠਜੋੜ ਲੀਡਰਸ਼ਿਪ ਦੀ ਹਾਜ਼ਰੀ ਵਿੱਚ ਮਾਹਿਰ ਵਕੀਲ ਪਰਮਿੰਦਰ ਸਿੰਘ ਵਿੱਗ ਦੀ ਸੂਝਬੂਝ ਨਾਲ ਨਿਕਲਿਆ ਸਮਝੌਤੇ ਦਾ ਰਾਹ, ਹੁਣ ਨੱਛਤਰ ਪਾਲ ਹੀ ਗਠਜੋੜ ਦੇ ਉਮੀਦਵਾਰ

                      ਨਵਾਂਸ਼ਹਿਰ/ਮੈਟਰੋ ਬਿਊਰ


37 ਨਵਾਂਸ਼ਹਿਰ ਵਿਧਾਨਸਭਾ ਸੀਟ “ਤੇ ਅਕਾਲੀ ਬਸਪਾ ਗਠਜੋੜ ਵਲੋਂ ਬਸਪਾ ਦੇ ਹੀ ਦੋ ਟਿਕਟ ਧਾਰਕਾਂ ਵਿਚਲਾ ਝਗੜਾ ਗਠਜੋੜ ਦੇ ਸੀਨਿਅਰ ਲੀਡਰਾਂ ਅਤੇ ਚੋਣ ਮਾਮਲਿਆਂ ਲਈ ਮਸ਼ਹੂਰ ਵਕੀਲ ਪਰਮਿੰਦਰ ਸਿੰਘ ਵਿੱਗ ਦੀ ਸੂਝਬੂਝ ਸਦਕਾ ਅੱਜ ਸ਼ਾਮ ਖਤਮ ਹੋ ਗਿਆ ਅਤੇ ਹੁਣ ਨੱਛਤਰਪਾਲ ਸਿੰਘ ਅਕਾਲੀ – ਬਸਪਾ ਗੰਡਤਰੋਪੇ ਹੇਠ ਬਸਪਾ ਦੇ ਚੋਣ ਨਿਸ਼ਾਨ ‘ਤੇ ਉਮੀਦਵਾਰ ਹੋਣ ਗੇ। ਇਸ ਸੰਬੰਧ ਵਿੱਚ ਦੂਜੇ ਟਿਕਟ ਧਾਰਕ ਬਰਜਿੰਦਰ ਸਿੰਘ ਹੁਸੈਨਪੁਰ ਦੇ ਉਮੀਦਵਾਰੀ ਦਸਤਾਵੇਜ਼ ਤਕਨੀਕੀ ਗਲਤੀ ਦਸਦਿਆਂ ਰੱਦ ਕਰ ਦਿੱਤੇ ਦੱਸੇ ਗਏ ਹਨ।

ਇਸ ਰੇੜਕੇ ਨੂੰ ਲੈਕੇ ਪਿਛਲੇ ਤਿੰਨ ਦਿਨਾਂ ਤੋਂ ਦੋਹਾ ਧਿਰਾਂ ਵਿੱਚ ਖਿਚੋਤਾਣ ਹੋ ਰਹੀ ਸੀ ਅਤੇ ਮਾਹੌਲ ਗਰਮਾ ਗਰਮੀ ਤਕ ਪਹੁੰਚਿਆ ਰਿਹਾ ਸੀ। ਚਰਚਾ ਮੁਤਾਬਿਕ ਖੁਦ ਬਸਪਾ ਸੁਪਰੀਮੋ ਭੈਣ ਮਾਇਆ ਵਤੀ ਨੂੰ ਇਸ ਵਿਸ਼ੇ ਵਿੱਚ ਚੋਣ ਅਫਸਰ ਪਾਸ ਸਪਸ਼ਟੀਕਰਨ ਵੀ ਦੇਣਾ ਪਿਆ।

ਇਸ ਵਿਸ਼ੇ ਵਿੱਚ ਮਿਲੀ ਜਾਣਕਾਰੀ ਮੁਤਾਬਕ ਵਕੀਲ ਪਰਮਿੰਦਰ ਸਿੰਘ ਵਿੱਗ ਜੋ ਕਿ ਹੁਸੈਨਪੁਰ ਦੇ ਵਕੀਲ ਹਨ ਨੇ ਦੋਹਾਂ ਧਿਰਾਂ ਨੂੰ ਦੱਸਿਆ ਕਿ ਜੇਕਰ ਇਹ ਰੇੜਕਾ ਵਧਿਆ ਤਾਂ ਦੋਹਾ ਨੂੰ ਟਿਕਟ ਦੀ ਪ੍ਰਕ੍ਰਿਆ ਦੌਰਾਨ ਰਹਿ ਗਈ ਦਸਤਾਵੇਜ਼ੀ ਊਣਤਾਈ ਦੇ ਆਧਾਰ “ਤੇ ਚੋਣ ਅਧਿਕਾਰੀ ਨੂੰ ਦੋਹਾ ਦੇ ਦਸਤਾਵੇਜ ਰੱਦ ਕਰਣ ਦਾ ਅਖਤਿਆਰ ਹੈ । ਇਸ ਸਥਿਤੀ ਵਿੱਚ ਗਠਜੋੜ, ਉਮੀਦਵਾਰੀ ਤੋਂ ਹੀ ਹੱਥ ਧੋ ਬੈਠੇ ਗਾ। ਜੇਕਰ ਮਾਮਲਾ ਹਾਈਕੋਰਟ ਵਿੱਚ ਜਾਂਦਾ ਹੈ ਤਾਂ ਚੋਣ ਨਾਲ ਜੂੜੇ ਦੂਰਗਾਮੀ ਪ੍ਰਭਾਵ ਦੀ ਤਲਵਾਰ ਲਟਕਦੀ ਰਹਿ ਸਕਦੀ ਹੈ। ਇਸ ਤੋਂ ਬਾਅਦ ਵਕੀਲ ਪਰਮਿੰਦਰ ਸਿੰਘ ਵਿੱਗ ਦੀ ਸਲਾਹ ਅਨੁਸਾਰ ਦੋਹਾਂ ਧਿਰਾਂ ਵਿੱਚਕਾਰ ਸਮਝੌਤਾ ਸਿਰੇ ਚੜਿਆ। ਹੁਸੈਨਪੁਰ ਦੀ ਟਿਕਟ ਨੂੰ ਬਸਪਾ ਦੇ ਇੱਕ ਜਿੰਮੇਵਾਰ ਆਗੂ ਵਲੋਂ ਜਾਲੀ ਕਹੇ ਜਾਣ ਉੱਪਰ ਹੁਸੈਨਪੁਰ ਦੀ ਨਾਰਾਜ਼ਗੀ ਦੂਰ ਕਰਣ ਤੋਂ ਬਾਅਦ ਦੋਹਾਂ ਧਿਰਾਂ ਵਿਚਾਲੇ ਸਮਝੌਤੇ ਅਨੁਸਾਰ ਦਸਤਾਵੇਜ਼ੀ ਉਣਤਾਈ ਢਾਂ ਆਧਾਰ ਦੱਸ ਕੇ ਹੁਸੈਨਪੁਰ ਦੇ ਕਾਗਜ ਰੱਦ ਕਰਕੇ ਨੱਛਤਰ ਸਿੰਘ ਨੂੰ ਹੀ ਉਮੀਦਵਾਰ ਐਲਾਨਿਆ ਗਿਆ।

ਇਸ ਕੇਸ ਨਾਲ ਜੁੜੇ ਉਪਰੋਕਤ ਕਾਨੂੰਨੀ ਨੁਕਤਿਆਂ ਬਾਰੇ ਖੁਦ ਵਕੀਲ ਪਰਮਿੰਦਰ ਸਿੰਘ ਵਿੱਗ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਦੋਹਾਂ ਧਿਰਾਂ ਵਿਚਾਲੇ ਬੜੇ ਸੁਹਿਰਦ ਤਰੀਕੇ ਨਾਲ ਸਮਝੌਤਾ ਹੋ ਗਿਆ ਹੈ । ਉਹਨਾਂ ਦੱਸਿਆ ਕਿ ਸਮਝੌਤੇ ਦੌਰਾਨ ਬਸਪਾ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜੀ ਅਤੇ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਦੋਹਤੇ ਅਤੇ ਫਤਹਿਗੜ੍ਹ ਤੋਂ ਗੱਠਜੋੜ ਦੇ ਉਮੀਦਵਾਰ ਰਣਧੀਰ ਸਿੰਘ ਚੀਮਾ ਦੇ ਪੁੱਤਰ ਗੁਰਜੀਤ ਸਿੰਘ ਚੀਮਾ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੋਹੰਮਦ ਵੀ ਹਾਜ਼ਰ ਸਨ।

ਉਧਰ ਇਸ ਸਮਝੌਤੇ ਨਾਲ ਜੁੜੇ ਹੋਰ ਸੂਤਰਾਂ ਦੱਸਿਆ ਕਿ ਇਸ ਸਮਝੌਤੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਵੀ ਅਹਿਮ ਰੋਲ ਰਿਹਾ ਹੈ। ਇਹਨਾਂ ਸੂਤਰਾਂ ਅਨੂਸਾਰ ਹੁਸੈਨਪੁਰ ਨੂੰ ਗਠਜੋੜ ਵਲੋਂ ਹੋਰ ਸਿਆਸੀ ਅਲੰਕਾਰਾਂ ਨਾਲ ਨਵਾਜੇ ਜਾਣ ਦਾ ਭਰੋਸਾ ਵੀ ਦਿੱਤਾ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਕਿਸੇ ਅਹਿਮ ਸੰਵਿਧਾਨਕ ਚੋਣਾਂ ਵਿੱਚ ਉਮੀਦਵਾਰ ਵੀ ਬਣਾਇਆ ਜਾ ਸਕਦਾ ਹੈ।

ਦਰਅਸਲ ਇਹ ਰੇੜਕਾ ਨੱਛਤਰ ਪਾਲ ਸਿੰਘ ਵਲੋਂ ਆਪਣੀ ਉਮੀਦਵਾਰੀ ਪੇਸ਼ ਕੀਤੇ ਜਾਣ ਤੋਂ ਬਾਅਦ ਹੁਸੈਨਪੁਰ ਵਲੋਂ ਬਸਪਾ ਟਿੱਕਟ ਸਹਿਤ ਜਿਸ ਵਿੱਚ ਫਾਰਮ ਬੀ ਵਿੱਚ ਪਹਿਲਾਂ ਘੋਸ਼ਤ ਉਮੀਦਵਾਰੀ ਪਾਰਟੀ ਵਲੋਂ ਵਾਪਸ ਲਏ ਜਾਣ ਦਾ ਜਿਕਰ ਸੀ, ਦਾਖ਼ਿਲ ਕਰਨ ‘ਤੇ ਪੁੰਗਰਿਆ ਸੀ।

ਵੈਸੇ ਬਸਪਾ ਦੇ ਸੂਬਾ ਪ੍ਰਧਾਨ ਮੀਡੀਆ ਦੇ ਉਹਨਾਂ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ ਕਿ ਉਹਨਾਂ ਪਹਿਲਾਂ ਕਿਸ ਆਧਾਰ ‘ਤੇ ਹੁਸੈਨ ਪੁਰ ਨੂੰ ਨੌਸਰਬਾਜ ਅਤੇ ਹੋਰ ਕਈ ਕੁਝ ਕਰਾਰ ਦਿੱਤਾ ਸੀ।

ਹੁਣ ਇਸ ਸਮਝੌਤੇ ਤੋਂ ਬਾਅਦ ਇਹ ਸਵਾਲ ਹੋਰ ਜ਼ਿਆਦਾ ਭੱਖ ਰਿਹਾ ਹੈ ਕਿ ਜੇ ਦੋਵਾਂ ਦੀਆਂ ਟਿਕਟਾਂ ਸਹੀ ਸਨ ਤਾਂ ਹੁਸੈਨ ਪੁਰ ਨੂੰ ਟਿਕਟ ਕਿਸ ਤਰ੍ਹਾਂ, ਕਿਸ ਦੀ, ਕਿਹੜੀ ਤਾਕਤ ਨਾਲ ਮਿਲ ਗਈ। ਫੇਰ ਉਹਨਾਂ ਨੂੰ ਨੌਸਰਬਾਜ ਤੱਕ ਕਿਹਾ ਗਿਆ ਅਤੇ ਬਾਅਦ ਵਿੱਚ “ਕਰ ਭਲਾ ਹੋ ਭਲੇ ਭਲਾ” ਆਖ ਕੇ ਮਰਹਮ ਲਾਈ ਗਈ ਜਾਂ ਪਰਦੇ ਦੇ ਪਿੱਛੇ ਦੀ ਕਹਾਣੀ ਢੱਕਣ ਦੀ ਕੋਸ਼ਿਸ਼ ਕੀਤੀ ਗਈ।

ਇੱਥੇ ਦੱਸਣ ਯੋਗ ਹੈ ਕਿ ਹੁਸੈਨਪੁਰ ਉੱਘੇ ਐੱਨ ਆਰ ਆਈ ਬਿਜਨੈਸ ਮੈਨ ਅਤੇ ਸਮਾਜ ਸੇਵਕ ਹਨ ਜੋ ਜਿਲਾ ਨਵਾਂਸ਼ਹਿਰ ਵਿੱਚ ਦਰਜਨਾਂ ਜੱਥੇਬੰਦੀਆਂ ਦੇ ਰਾਹੀਂ ਆਪਣੇ ਤਨ ਮਨ ,ਧੰਨ ਨਾਲ ਸਿਖਿਆ, ਸਿਹਤ ਅਤੇ ਵਿਰਸੇ ਦੀ ਸੰਭਾਲ ਆਦਿ ਦੀ ਸੇਵਾ ਕਰਦੇ ਹਨ।

ਉਹਨਾਂ ਨੂੰ ਨੱਛਤਰਪਾਲ ਸਿੰਘ ਤੋਂ ਬਾਅਦ ਭੈਣ ਮਾਇਆਵਤੀ ਦੇ ਦਸਤਖ਼ਤ ਨਾਲ ਟਿਕਟ ਉਸ ਵੇਲੇ ਜਾਰੀ ਕੀਤੀ ਗਈ ਜਦੋਂ ਨਵਾਂਸ਼ਹਿਰ ਇਲਾਕੇ ਵਿੱਚ ਆਉਂਦੇ ਦਿਨਾਂ ਉਹਨਾਂ ਦੀ ਇੱਕ ਵੱਡੀ ਚੋਣ ਰੈਲੀ ਕਰਵਾਉਣ ਦੀ ਜਿੰਮੇਵਾਰੀ ਸੂਬਾ ਲੀਡਰਸ਼ਿਪ ‘ਤੇ ਪਈ ਹੋਈ ਸੀ। ਇਸ ਗੱਲ ਦੀ ਪੁਸ਼ਟੀ ਵਕੀਲ ਪਰਮਿੰਦਰ ਵਿੱਗ ਨੇ ਕੀਤੀ ਹੈ ਕਿ ਹੁਸੈਨਪੁਰ ਨੂੰ ਜਾਰੀ ਟਿਕਟ ਉਤਲੇ ਹਸਤਾਖਰ ਚੋਣ ਕਮਿਸ਼ਨ ਨੂੰ ਬਸਪਾ ਵਲੋਂ ਭੇਜੇ ਗਏ ਨਮੂਨਾ ਹਸਤਾਖ਼ਰ ਨਾਲ ਮੇਲ ਕਰਵਾ ਦਿੱਤੇ ਗਏ ਸਨ ਇਸ ਲਈ ਉਹਨਾਂ ਦੀ ਟਿਕਟ ਨੂੰ ਜਾਲੀ ਨਹੀਂ ਕਿਹਾ ਜਾ ਸਕਦਾ।

You May Also Like