ਜਲੰਧਰ/ ਮੈਟਰੋ ਨਿਊਜ਼ ਸਰਵਿਸ

ਕਾੰਤ ਕਰੀਰ, ਸੂਬਾ ਸਰਪ੍ਰਸਤ
ਸਥਾਨਕ ਮਹਿਲਾ ਨੇਤਾ ਰੂਪਾਲੀ ਭਗਤ ਨੂੰ ਭਾਰਤ ਤਿੱਬਤ ਸਹਿਯੋਗ ਮੰਚ ਦੇ ਜਨਾਨਾ ਵਿੰਗ ਦੀ ਸੂਬਾ ਪੰਜਾਬ ਲਈ ਤੀਸਰੀ ਵਾਰ ਲਗਾਤਾਰ ਪ੍ਰਧਾਨ ਥਾਪਿਆ ਗਿਆ ਹੈ।

ਰੂਪਾਲੀ ਭਗਤ, ਸੂਬਾ ਪ੍ਰਧਾਨ
ਇਹ ਜਾਣਕਾਰੀ ਮੀਡੀਆ ਨੂੰ ਦਿੰਦਿਆ ਮੰਚ ਦੇ ਮਹਿਲਾਂ ਵਿੰਗ ਦੀ ਮੀਡਿਆ ਸੱਕਤਰ ਰਜਨੀ ਕੰਡਾ ਨੇ ਦੱਸਿਆ ਕਿ ਜਲੰਧਰ ਦੇ ਸੀਨੀਅਰ ਭਾਜਪਾ ਆਗੂ ਕਾੰਤ ਕਰੀਰ ਨੂੰ ਮੰਚ ਦੀ ਸੂਬਾ ਇਕਾਈ ਦਾ ਸਰਪ੍ਰਸਤ ਥਾਪਿਆ ਗਿਆ ਹੈ।

ਰਜਨੀ ਕੰਡਾ, ਮੀਡਿਆ ਸੱਕਤਰ
ਰਜਨੀ ਕੰਡਾ ਨੇ ਦੱਸਿਆ ਕਿ ਇਹ ਨਿਯੁਕਤੀਆਂ ਮੰਚ ਦੇ ਕਾਰਜਕਾਰੀ ਰਾਸ਼ਟਰੀ ਪ੍ਰਧਾਨ ਹਰਜੀਤ ਗਰੇਵਾਲ, ਰਾਸ਼ਟਰੀ ਜਨਰਲ ਸਕੱਤਰ ਪੰਕਜ ਗੋਇਲ , ਵਿਜੇ ਸ਼ਰਮਾ ਅਤੇ ਸਰਪ੍ਰਸਤ ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਦੇ ਨਿਰਦੇਸ਼ਾਂ ਅਨੁਸਾਰ ਸੂਬਾ ਪ੍ਰਧਾਨ ਅਮਨਦੀਪ ਸਿੰਘ ਨੇ ਕੀਤੀ ਹੈ। ਇਹ ਘੋਸ਼ਣਾ ਹਾਲ ਹੀ ਵਿੱਚ ਹੋਈ ਮੰਚ ਦੀ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਲਏ ਗਏ ਫੈਸਲੇ ਅਨੁਸਾਰ ਕੀਤੀ ਗਈ ਹੈ।
ਜਿਕਰਯੋਗ ਹੈ ਕਿ ਇਸ ਮੰਚ ਦੇ ਸੁਪਰੀਮੋ ਆਰ ਐਸ ਐਸ ਦੇ ਸੀਨੀਅਰ ਨੇਤਾ ਇੰਦਰੇਸ਼ ਕੁਮਾਰ ਹਨ ਅਤੇ ਇਹ ਤਿੱਬਤ ਦੀ ਆਜ਼ਾਦੀ, ਕੈਲਾਸ਼ ਮਾਨ ਸਰੋਵਰ ਦੀ ਮੁਕਤੀ ਅਤੇ ਚੀਨ ਦੀ ਵਿਸਤਾਰਵਾਦੀ ਨੀਤੀ ਦੇ ਵਿਰੋਧ ਵਿੱਚ ਲੋਕ ਲਾਮਬੰਦੀ ਕਰਦਾ ਹੈ।