ਆਰਟ ਆਫ ਲਿਵਿੰਗ ਦੀ ਤਿੰਨ ਦਿਨਾਂ ਨੌਰਾਤ੍ਰਿ ਪੂਜਾ 1 ਅਕਤੂਬਰ ਤੋਂ

                     ਜਲੰਧਰ/ਮੈਟਰੋ ਨਿਊਜ਼ ਸਰਵਿਸ
ਕੌਮਾਂਤਰੀ ਅਧਿਆਤਮਕ ਨੇਤਾ ਸ਼੍ਰੀ ਸ਼੍ਰੀ ਰਵੀ ਸ਼ੰਕਰ ਦੀ ਅਗਵਾਈ ਵਾਲੀਆਰਟ ਆਫ ਲਿਵਿੰਗ ਸੰਸਥਾ ਦੇ ਸਥਾਨਕ ਯੂਨਿਟ ਵਲੋਂ ਤਿੰਨ ਦਿਨਾਂ ਨੌਰਾਤ੍ਰਿ ਪੂਜਾ ਇਕ ਅਕਤੂਬਰ ਨੂੰ ਸ਼ੁਰੂ ਹੋਵੇ ਗੀ।

ਇਹ ਜਾਣਕਾਰੀ ਸੰਸਥਾ ਦੇ ਇੱਕ ਆਗੂ ਰਮਨ ਕੁਮਾਰ ਵਲੋਂ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਇਹ ਪ੍ਰੋਗਰਾਮ ਸਥਾਨਕ ਮਾਡਲ ਟਾਊਨ ਦੇ ਗੀਤਾ ਮੰਦਿਰ ਸਾਹਮਣੇ ਗਾਈਡ ਹਾਉਸ ਵਿਖੇ ਹੋਵੇਗਾ। ਉਹਨਾਂ ਦੱਸਿਆ ਕਿ ਪਹਿਲੇ ਦੋ ਦਿਨ ਪੂਜਾ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਅਤੇ ਸ਼ਾਮ ਸ਼ਾਮ ਨੂੰ 6 ਵਜੇ ਤੋਂ ਰਾਤ 8 ਵਜੇ ਤੱਕ ਹੋਵੇਗੀ ਅਤੇ 3 ਅਕਤੂਬਰ ਦਿਨ ਸੋਮਵਾਰ ਅਸ਼ਟਮੀ ਵਾਲੇ ਦਿਨ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਚੱਲੇਗੀ।
ਇਸ ਦੌਰਾਨ ਹਵਨ ਯੱਗ, ਪੂਜਨ, ਡਾਂਡੀਆ ਅਤੇ ਲੰਗਰ ਵੀ ਲੱਗਣ ਗੇ। ਸੰਸਥਾ ਇਸ ਪ੍ਰੋਗਰਾਮ ਦੀ ਵਿਵਸਥਾ ਅਨੁਸਾਰ ਸੱਦਾ ਪੱਤਰ ਪਹੁੰਚਾ ਰਹੀ ਹੈ।

ਵਿਸਥਾਰ ਨਾਲ ਜਾਣਕਾਰੀ ਲਈ ਅਤੇ ਸੰਪਰਕ ਨੰਬਰਾ ਲਈ ਫੋਟੋ ਜ਼ੂਮ ਕਰਕੇ ਵੇਖੋ।

You May Also Like