ਸਤਿਗੁਰੂ ਇੰਦਰੇਸ਼ ਚਰਨ ਦਾਸ ਮਹਾਰਾਜ  ਦੇ ਜਨਮ ਦਿਨ ਤੇ ਖਾਨਪੁਰ ਦੀ ਧਰਮਸ਼ਾਲਾ ਲਈ 5 ਲੱਖ ਦੀ ਗਰਾਂਟ ਦਾ ਐਲਾਨ 

*ਜੀਤ ਬਾਬਾ ਬੈਲਜ਼ੀਅਮ ਨੇ ਕਲੱਬ ਨੂੰ ਪਾਰਕ ਦੇ ਝੂਲਿਆਂ ਲਈ 51000 ਦਿੱਤੇ*

ਬੰਗਾ/ਮੁਕੰਦਪੁਰ/ ਮੈਟਰੋ ਬਿਉਰੋ

ਬੰਗਾ ਹਲਕੇ ਦੇ ਪ੍ਰਸਿੱਧ ਨਗਰ ਖਾਨਪੁਰ ਵਿਖੇ ਬ੍ਰਹਮਲੀਨ ਸਤਿਗੁਰੂ ਇੰਦਰੇਸ਼ ਚਰਨ ਦਾਸ ਮਹਾਰਾਜ ਜੀ ਦੇਹਰਾਦੂਨ ਵਾਲਿਆਂ ਦਾ 109 ਵਾਂ ਜਨਮ ਦਿਨ ਬੜੀ ਹੀ ਸ਼ਰਧਾ ਤੇ ਪ੍ਰੇਮ ਨਾਲ ਸਤਿਗੁਰੂ ਦੇਵੇਂਦਰ ਦਾਸ ਮਹਾਰਾਜ ਜੀ ਦੇ ਅਸ਼ੀਰਵਾਦ ਸਦਕਾ ਜਥੇਦਾਰ ਸੁਰਜੀਤ ਰੱਤੂ ਤੇ ਇੰਜ. ਨਰਿੰਦਰ ਬੰਗਾ ਦੂਰਦਰਸ਼ਨ ਦੀ ਦੇਖ ਰੇਖ ਹੇਠ ਮਨਾਇਆ ਗਿਆ l ਇਸ ਸ਼ਾਨਾਮੱਤੀ ਸਮਾਗਮ ਚੋ ਕਮੇਟੀ ਪ੍ਰਬੰਧਕਾਂ ਹੰਸ ਰਾਜ ਬੰਗਾ, ਪਰਤਾਪ ਸਿੰਘ ਬੰਗਾ, ਦਵਿੰਦਰ ਬੰਗਾ, ਅਵਤਾਰ ਸਿੰਘ ਰੋਪੜ, ਰਾਮਪਾਲ ਚੰਡੀਗੜ੍ਹ ਤੇ ਜਗਨ ਨਾਥ ਹੋਰਾਂ ਦੇ ਸਨਿਮਰ ਸੱਦੇ ਤੇ ਸਵਾਮੀ ਵਿਨੈ ਮੁਨੀ ਮਹਾਰਾਜ ਜੀ ਜੰਮੂ ਹੋਰਾਂ ਆਪਣੇ ਅੰਮ੍ਰਿਤਮਈ ਵਚਨਾਂ ਤੇ ਪ੍ਰਵਚਨਾਂ ਸੰਗ ਗੁਰੂ ਇੰਦਰੇਸ਼ ਚਰਨ ਦਾਸ ਮਹਾਰਾਜ ਜੀ ਦੇ ਜੀਵਨ ਤੇ ਵਿਸਥਾਰ ਸਹਿਤ ਚਾਨਣਾ ਪਾਉਂਦਿਆਂ ਗੁਰੂ ਜੱਸ ਗਾਇਨ ਕਰ ਪੰਜਾਬ ਭਰ ਤੋਂ ਆਈਆਂ ਗੁਰੂ ਰਾਮ ਰਾਇ ਨਾਮ ਲੇਵਾ ਸੰਗਤਾਂ ਨੂੰ ਝੂਮਣ ਲਾ ਦਿੱਤਾ l

ਇਸ ਅਲੌਕਿਕ ਸਮਾਗਮ ਚੋ ਬੋਲਦਿਆਂ ਕੁਲਜੀਤ ਸਿੰਘ ਸਰਹਾਲ ਆਮ ਆਦਮੀ ਪਾਰਟੀ ਇੰਚਾਰਜ ਹਲਕਾ ਬੰਗਾ ਹੋਰਾਂ 5 ਲੱਖ ਦੀ ਗ੍ਰਾਂਟ ਖਾਨਪੁਰ ਦੀ ਧਰਮਸ਼ਾਲਾ ਦੀ ਸ਼ੇਡ ਨੂੰ ਦੇਣ ਦਾ ਐਲਾਨ ਕੀਤਾ l ਉਹਨਾਂ ਮਹਾਂਵਿਦਿਆ ਦਾਨੀ ਸਤਿਗੁਰੂ ਇੰਦਰੇਸ਼ ਚਰਨ ਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਸਮੇਤ ਕੀਤੇ ਧਾਰਮਿਕ ਤੇ ਸਮਾਜਿਕ ਕਾਰਜਾਂ ਪ੍ਰਤੀ ਵਿਸਥਾਰ ਸਹਿਤ ਚਾਨਣਾ ਪਾਉਂਦਿਆਂ ਪਿੰਡ ਦੀ ਨੁਹਾਰ ਬਦਲਣ ਲਈ ਹਰ ਤਰਾਂ ਦੀ ਮਦਦ ਕਰਨ ਦੀ ਵਚਨ ਬੱਧਤਾ ਦੁਹਰਾਈ l ਉੱਘੇ ਸਮਾਜ ਸੇਵਕ ਤੇ ਖੇਡ ਪ੍ਰਮੋਟਰ ਜੀਤ ਬਾਬਾ ਬੈਲਜ਼ੀਅਮ ਨੇ ਕਲੱਬ ਦੀ ਪਾਰਕ ਚੋ ਝੂਲਿਆਂ ਲਈ 51000 ਰੁਪਏ ਨਰਿੰਦਰ ਬੰਗਾ ਤੇ ਸਰਪੰਚ ਤੀਰਥ ਰੱਤੂ ਦੀ ਪ੍ਰੇਰਨਾ ਸਦਕਾ ਕਲੱਬ ਨੂੰ ਦਿੱਤੇ l ਜਿਕਰਯੋਗ ਹੈ ਕਿ ਜੀਤ ਬਾਬਾ ਬੈਲਜ਼ੀਅਮ, ਸ਼੍ਰੀ ਗੁਰੂ ਰਾਮ ਰਾਇ ਪਬਲਿਕ ਸਕੂਲ ਖਾਨਪੁਰ ਦੇ ਐਡਮ ਬਲਾਕ ਲਈ 1 ਲੱਖ ਰੁਪਏ ਦਾਨ ਦੇ ਚੁੱਕੇ ਹਨ ਤੇ ਹਰ ਸਾਲ ਉਹ ਸਕੂਲ ਚੋ ਫਰਨੀਚਰ ਤੇ ਲੋੜੀਂਦਾ ਸਮਾਨ ਦਿੰਦੇ ਰਹਿੰਦੇ ਹਨ l ਜਗ੍ਹਾ ਜਗ੍ਹਾ ਪੰਜਾਬ ਦੇ ਸਕੂਲਾਂ, ਹਸਪਤਾਲਾਂ,ਅਨਾਥ ਆਸ਼ਰਮਾਂ ਤੇ ਬਿਰਧ ਆਸ਼ਰਮਾਂ ਚੋ ਲੋੜੀਂਦੇ ਸਮਾਨ ਸਮੇਤ ਲੋੜਵੰਦਾਂ ਦੀ ਹਰ ਤਰਾਂ ਦੀ ਮਦਦ ਤੇ ਸੇਵਾ ਕਰਨਾ ਜੀਤ ਬਾਬਾ ਦੇ ਹਿੱਸੇ ਆਇਆ ਹੈ l ਉਹਨਾਂ ਆਪਣੇ ਭਾਸ਼ਣ ਚੋ ਬੋਲਦਿਆਂ ਕਿਹਾ ਕਿ ਮਾਨਿਵਤਾ ਦੀ ਸੇਵਾ ਕਰਨਾ ਹੀ ਅਤੀ ਉੱਤਮ ਸੇਵਾ ਹੈ ਤੇ ਤਾਅ ਉਮਰ ਕਰਦੇ ਰਹਿਣਗੇ l ਜਥੇਦਾਰ ਸੁਰਜੀਤ ਰੱਤੂ ਵਲੋਂ ਖੁੱਲ੍ਹੇ ਦਿਲ ਨਾਲ ਸੰਗਤਾਂ ਲਈ ਦੇਸੀ ਘਿਓ ਦੇ ਲੰਗਰ ਤੇ ਮਿਠਾਈਆਂ ਸਮੇਤ ਚਾਹ ਪਕੌੜੇ ਦਿਨ ਭਰ ਚਲਦੇ ਰਹੇ l ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਮਦਨ ਲਾਲ ਬੰਗਾ,ਹਰਨਾਮ ਦਾਸ ਬੰਗਾ,ਨਿਰਮਲ ਬੰਗਾ,ਜਰਨੈਲ ਸਿੰਘ ਬੰਗਾ,ਜਗਤਾਰ ਸਿੰਘ,ਠਾਕੁਰ ਸੁਮਨ, ਸਤਨਾਮ ਸਿੰਘ ਕੂਕਾ,ਠੇਕੇਦਾਰ ਕੁਲਦੀਪ ਸਿੰਘ ,ਜੋਗਾ ਸਿੰਘ ਖਟਕੜ,ਚਮਨ ਲਾਲ ਬੰਗਾ, ਮਨਜੀਤ ਕੌਰ , ਕਮਲਜੀਤ ਬੰਗਾ,ਮੋਨਿਕਾ ਬੰਗਾ, ਦੇਸ ਰਾਜ ਬੰਗਾ, ਪਲਵਿੰਦਰ ਕੌਰ,ਇੰਦਰਜੀਤ ਕੌਰ, ਪਰਮਜੀਤ ਕੌਰ,ਬਲਜਿੰਦਰ ਸੁਮਨ ਆਦਿ ਹਾਜ਼ਿਰ ਸਨ
(ਉੱਪਰ ਤਸਵੀਰ ਵਿੱਚ ਕੁਲਜੀਤ ਸਰਹਾਲ ਤੇ ਜੀਤ ਬਾਬਾ ਬੈਲਜ਼ੀਅਮ ਨੂੰ ਸਨਮਾਨਿਤ ਕਰਦੇ ਸਵਾਮੀ ਵਿਨੈ ਮੁਨੀ ਜੀ,ਨਰਿੰਦਰ ਬੰਗਾ,ਸੁਰਜੀਤ ਰੱਤੂ ਤੇ ਹੋਰ)

You May Also Like