ਜਲੰਧਰ ‘ਚ ਇੱਕ ਕਿਲੋ ਹੈਰੋਇਨ ਸਣੇ ਤਸਕਰ ਗਿਰਫ਼ਤਾਰ

ਜਲੰਧਰ/ਮੈਟਰੋ ਬਿਉਰੋ

ਸਥਾਨਕ ਪੁਲਿਸ ਨੇ ਇਕ ਕਿਲੋ ਹੈਰੋਇਨ ਨਾਮਕ ਨਸ਼ੀਲੇ ਪਦਾਰਥ ਦੀ ਇੱਕ ਵੱਡੀ ਖੇਪ ਸਮੇਤ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਪ੍ਰਭਜੋਤ ਸਿੰਘ ਉਰਫ਼ ਪ੍ਰਭ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਠੱਠੀ, ਲੋਕੋਕੇ (ਅੰਮ੍ਰਿਤਸਰ) ਵਜੋਂ ਹੋਈ ਹੈ। ਪੁਲਿਸ ਨੇ ਇਸ ਦੇ ਖਿਲਾਫ ਥਾਣਾ ਨਵੀ ਬਾਰਾਦਰੀ ਵਿੱਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੁਣ ਤਕ ਦੀ ਜਿੰਮੇਵਾਰੀ ਮੁਤਾਬਿਕ ਸਪੈਸ਼ਲ ਸੈੱਲ ਦੇ ਇੰਚਾਰਜ ਇੰਦਰਜੀਤ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਮੁਲਜ਼ਮ ਥਾਣਾ ਬਾਰਾਂਦਰੀ ਦੇ ਖੇਤਰ ਵਿਚ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਲੈ ਕੇ ਆ ਰਿਹਾ ਹੈ। ਇਸੇ ਸੂਚਨਾ ਦੇ ਆਧਾਰ ‘ਤੇ ਉਨ੍ਹਾਂ ਦੀ ਟੀਮ ਨੇ ਬਸ਼ੀਰਪੁਰਾ ਟੀ-ਪੁਆਇੰਟ ਨੇੜੇ ਚੈਕਿੰਗ ਦੌਰਾਨ ਉਕਤ ਕਥਿਤ ਤਸਕਰ ਨੂੰ ਕਾਬੂ ਕੀਤਾ। ਪੁਲੀਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਇੱਕ ਮਾਰੂਤੀ ਕਾਰ ਵੀ ਬਰਾਮਦ ਕੀਤੀ ਹੈ। ਪੁਲਸ ਨੂੰ ਦੇਖ ਕੇ ਇਸਨੇ ਕਾਰ ਪਿੱਛੇ ਰੋਕ ਲਈ ਸੀ । ਤਲਾਸ਼ੀ ਦੌਰਾਨ ਇਸੇ ਕਾਰ ਵਿੱਚੋਂ ਇੱਕ ਕਿਲੋਗ੍ਰਾਮ ਨੇੜੇ ਭਾਰ ਵਿੱਚ ਹੈਰੋਇਨ ਬਰਾਮਦ ਕੀਤੀ ਗਈ।

 

 

You May Also Like