ਪੰਜਾਬ ਪੁਲਿਸ ਦੇ ਡਿਸਮਿਸ ਅਫਸਰ ਅਸਲੇ ਸਹਿਤ ਫਰਾਰ, ਫਿਰੋਜਪੁਰ ਦੇ ਐਸ ਐਸ ਪੀ ਨੇ ਜਾਰੀ ਕੀਤਾ ਅਲਰਟ

                  ਜਲੰਧਰ/ ਮੈਟਰੋ ਐਨਕਾਊਂਟਰ ਬਿਊਰੋ

ਪੰਜਾਬ ਪੁਲਿਸ ਦੇ 4 ਡਿਸਮਿਸ ਪੁਲਿਸ ਅਫਸਰ ਫਰਾਰ ਹੋ ਗਏ ਹਨ ਅਤੇ ਇਸ ਸੰਬੰਧ ਵਿੱਚ ਫਿਰੋਜ਼ਪੁਰ ਦੇ ਐਸ ਐਸ ਪੀ ਨੇ ਸਾਰੇ ਜੀ ਓਜ, ਐਸ ਐਚ ਓਜ਼ ਅਤੇ ਨਾਕਾ ਪਾਰਟੀ ਦੇ ਨਾਂ ਅਲਰਟ ਜਾਰੀ ਕੀਤਾ ਹੈ। ਮੈਟਰੋ ਨੇ ਇਹ ਖ਼ਬਰ ਜਿਲਾ ਫਿਰੋਜਪੁਰ ਪੁਲਿਸ ਦੇ ਸੂਤਰਾਂ ਦੇ ਹਵਾਲੇ ਤੋਂ ਪਹਿਲਾਂ ਹੀ ਦੇ ਦਿੱਤੀ ਸੀ। ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਟਵਿੱਟਰ ਰਾਹੀਂ ਆਪਣੀ ਇੱਕ ਵੀਡੀਓ ਤਕਰੀਰ ਵੀ ਇਹਨਾਂ ਨੂੰ ਡਿਸਮਿਸ ਕਰਨ ਦੀ ਜਾਣਕਾਰੀ ਦਿੱਤੀ ਹੈ। ਇਹਨਾਂ ਮੁਲਾਜਮਾਂ ਤੇ ਦੋਸ਼ ਹੈ ਕਿ ਇਹਨਾਂ ਨੇ ਕਿਸੇ ਨਿਰਦੋਸ਼ ਨੂੰ ਨਸ਼ਾ ਵੇਚਣ ਦੇ ਝੂਠੇ ਕੇਸ ਵਿੱਚ ਫਸਾ ਕੇ ਮੋਟੀ ਰਕਮ ਰਿਸ਼ਵਤ ਵਿੱਚ ਲਈ। ਖ਼ਬਰ ਅਨੁਸਾਰ ਇਸ ਅਲਰਟ ਵਿੱਚ ਕਿਹਾ ਗਿਆ ਹੈ ਸੀ ਕਿ ਇਹ ਡਿਸਮਿਸ ਅਫਸਰ ਫਰਾਰ ਹਨ ਅਤੇ ਇਹਨਾਂ ਕੋਲ ਪ੍ਰਾਈਵੇਟ ਅਸਲਾ ਵੀ ਹੈ। ਇਸ ਅਲਰਟ ਵਿੱਚ ਉਹਨਾਂ ਕੋਲ ਜਿਹੜੀਆਂ ਕਾਰਾ ਆਦਿ ਹਨ ਉਹਨਾਂ ਦੀ ਬ੍ਰਾਂਡ, ਰਜਿਸਟ੍ਰੇਸ਼ਨ ਨੰਬਰ ਅਤੇ ਰੰਗ ਸਹਿਤ ਜਾਣਕਾਰੀ ਦਿੱਤੀ ਹੈ। ਇਹਨਾਂ ਪੁਲਿਸ ਅਫਸਰਾਂ ਦੇ ਇਹਨਾਂ ਦੀਆਂ ਗੱਡੀਆਂ ਆਦਿ ਦਾ ਵੇਰਵਾ ਅਤੇ  ਜਾਰੀ ਕੀਤੇ ਗਏ ਫੋਟੋ ਇਸ ਖ਼ਬਰ ਵਿੱਚ ਹੁਣ ਅਸੀਂ ਨੱਥੀ ਕਰ ਦਿੱਤੇ ਹਨ।

ਕਿਹਾ ਗਿਆ ਹੈ ਸੀ ਕਿ ਇਹਨਾਂ ਦੇ ਕਾਬੂ ਆਉਣ ਦੀ ਹਾਲਤ ਵਿੱਚ ਗਹਿਨ ਤਲਾਸ਼ੀ ਲਈ ਜਾਵੇ ਅਤੇ ਇੰਚਾਰਜ ਕੰਟਰੋਲ ਰੂਮ ਫਿਰੋਜਪੁਰ ਨੂੰ ਦਿਤੀ ਜਾਵੇ।

ਇਹਨਾਂ ਅਫਸਰਾਂ ਦੇ ਨਾਂ ਅਤੇ ਫੋਟੋ ਵੀ ਇਸ ਅਲਰਟ ਵਿੱਚ ਜਾਰੀ ਕੀਤੇ ਗਏ ਹਨ। ਉਧਰ ਸੂਤਰਾਂ ਤੋਂ ਹੀ ਜਾਣਕਾਰੀ ਹੈ ਕਿ ਇਹਨਾਂ ਡਿਸਮਿਸ ਅਤੇ ਫਰਾਰ ਅਫਸਰਾਂ ਕੋਲ ਸਰਕਾਰੀ ਅਸਲਾ ਹੋਣ ਦਾ ਖ਼ਦਸ਼ਾ ਹੈ। ਹੱਲੇ ਤਕ ਇਹ ਜਾਣਕਾਰੀ ਨਹੀਂ ਹੈ ਕਿ ਮੁਲਾਜਮ ਫੜੇ ਗਏ ਹਨ ਜਾਂ ਨਹੀਂ ਕਿਊ ਕਿ ਪਰਚਾ ਦਰਜ ਹੋਣ ਅਤੇ ਡਿਸਮਿਸ ਹੋਣ ਤੋਂ ਬਾਅਦ ਇਹ ਫਰਾਰ ਦੱਸੇ ਗਏ ਹਨ।

 

 

You May Also Like